ਪਟਿਆਲਾ | ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਇੱਕ ਮਾਮੇ ਨੇ ਆਪਣੀ ਹੀ ਮਾਸੂਮ ਭਾਣਜੀ ਦਾ ਕਤਲ ਕਰ ਦਿੱਤਾ।
ਪਟਿਆਲਾ ਦੀ ਤੇਜਬਾਗ ਕਾਲੋਨੀ ‘ਚ 36 ਸਾਲ ਦੇ ਅਰੋਪੀ ਪੰਕਜ ਨੇ ਆਪਣੀ ਸਾਢੇ ਤਿੰਨ ਸਾਲ ਦੀ ਭਾਣਜੀ ਦੇ ਢਿੱਡ ਵਿੱਚ 156 ਵਾਰ ਸੂਏ ਮਾਰੇ, ਜਿਸ ਨਾਲ ਬੱਚੀ ਦੀ ਤੜਪ-ਤੜਪ ਕੇ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਅਰੋਪੀ ਦੀ ਕਪੂਰਥਲਾ ਵਿਆਹੀ ਭੈਣ 2 ਦਿਨ ਪਹਿਲਾਂ ਆਪਣੀ ਬੱਚੀ ਦੇ ਨਾਲ ਪੇਕੇ ਆਈ ਸੀ। ਸ਼ਨੀਵਾਰ ਨੂੰ ਉਹ ਆਪਣੇ ਪਿਤਾ ਨੂੰ ਡਾਕਟਰ ਕੋਲ ਲੈ ਕੇ ਗਈ ਸੀ। ਪਿੱਛੋਂ ਜਦੋਂ ਉਹ ਘਰ ਪਹੁੰਚੀ ਤਾਂ ਉਸ ਨੂੰ ਘਟਨਾ ਦਾ ਪਤਾ ਲੱਗਾ।
ਅਰੋਪੀ ਪੰਕਜ ਨੇ ਬੱਚੀ ਦਾ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਫੋਨ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਪਹਿਲਾਂ ਉਹ ਬਿਜਲੀ ਵਿਭਾਗ ਵਿੱਚ ਐੱਸਡੀਓ ਵਜੋਂ ਨੌਕਰੀ ਕਰਦਾ ਸੀ। ਸਾਲ 2012 ਵਿੱਚ ਉਸ ਨੇ ਇਕ ਸਾਥੀ ਕਰਮਚਾਰੀ ਨਾਲ ਝਗੜੇ ਤੋਂ ਬਾਅਦ ਨੌਕਰੀ ਛੱਡ ਦਿੱਤੀ ਸੀ।
ਅਰੋਪੀ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਤੋਂ ਜੈਲਸੀ ਕਰਦਾ ਸੀ। ਉਸ ਦਾ ਵਿਆਹ ਚੰਗੇ ਘਰ ਹੋਇਆ ਸੀ। ਉਸ ਨੂੰ ਸ਼ੱਕ ਸੀ ਕਿ ਮਾਂ-ਬਾਪ ਭੈਣ ਦੇ ਨਾਂ ‘ਤੇ ਘਰ ਨਾ ਕਰ ਦੇਣ।
ਸ਼ਨੀਵਾਰ ਨੂੰ ਅਰੋਪੀ ਘਰ ਵਿੱਚ ਸੁੱਤਾ ਸੀ ਤਾਂ ਬੱਚੀ ਖੇਡ ਰਹੀ ਸੀ। ਉਹ ਪ੍ਰੇਸ਼ਾਨ ਹੋ ਗਿਆ। ਬੱਚੀ ਦੀ ਮਾਂ ਪ੍ਰਤੀ ਉਹ ਪਹਿਲਾਂ ਹੀ ਜੈਲਸੀ ਕਰਦਾ ਸੀ, ਇਸ ਲਈ ਉਸ ਨੇ ਬੱਚੀ ਨੂੰ ਬਰਫ ਤੋੜਨ ਵਾਲੇ ਸੂਏ ਨਾਲ ਮਾਰ ਦਿੱਤਾ।
ਅਰੋਪੀ ਨੇ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਇਸ ਕਤਲ ਬਾਰੇ ਕੋਈ ਅਫਸੋਸ ਨਹੀਂ ਹੈ।
ਅਰੋਪੀ ਪੰਕਜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ




































