ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤੀ-ਅਮਰੀਕੀਆਂ ਨਾਲ ਮਨਾਈ ਦੀਵਾਲੀ

0
688

ਦੀਵਾਲੀ ਦਾ ਤਿਉਹਾਰ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਵੀ ਦੀਵਾਲੀ ਮਨਾਈ ਗਈ । ਇਸ ਦੌਰਾਨ ਹੈਰਿਸ ਨੇ ਕਿਹਾ ਹੈ ਕਿ ਦੀਵਾਲੀ ਵੱਖ-ਵੱਖ ਸੱਭਿਆਚਾਰਾਂ ਵਿਚਾਲੇ ਮੇਲ-ਮਿਲਾਪ ਨੂੰ ਦਰਸਾਉਂਣ ਵਾਲਾ ਤਿਉਹਾਰ ਹੈ।ਇਹ ਗੱਲ ਹੈਰਿਸ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਵੱਖ-ਵੱਖ ਭਾਰਤੀ-ਅਮਰੀਕੀਆਂ ਲਈ ਮਨਾਏ ਦੀਵਾਲੀ ਦੇ ਜਸ਼ਨ ਗੱਲਬਾਤ ਦੌਰਾਨ ਕਹੀ।ਅਮਰੀਕਾ ਦੀ ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੇਵਲ ਆਬਜ਼ਰਵੇਟਰੀ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਗਿਆ ਸੀ, ਜਦੋਂ ਕਿ ਮਹਿਮਾਨਾਂ ਨੂੰ ਗੋਲ ਗੱਪਿਆਂ ਤੋਂ ਲੈ ਕੇ ਰਵਾਇਤੀ ਮਿਠਾਈਆਂ ਸਣੇ ਕਈ ਤਰ੍ਹਾਂ ਦੇ ਭਾਰਤੀ ਪਕਵਾਨ ਖਾਣ ਦਾ ਮੌਕਾ ਮਿਲਿਆ। ਇਸ ਮੌਕੇ ਜਿਵੇਂ ਭਾਰਤ ਵਿੱਚ ਪਟਾਕੇ ਚਲਾ ਕੇ ਦੀਵਾਲੀ ਮਨਾਈ ਜਾਂਦੀ ਹੈ ਉਸੇ ਤਰ੍ਹਾਂ ਪਟਾਕੇ ਚਲਾਏ ਗਏ।

ਤੁਹਾਨੂੰ ਦਸ ਦਈਏ ਕਿ ਹੈਰਿਸ ਨੇ 100 ਤੋਂ ਵੱਧ ਭਾਰਤੀ-ਅਮਰੀਕੀਆਂ ਦੀ ਮੌਜੂਦਗੀ ਵਿੱਚ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ ਉੱਤੇ ਰੋਸ਼ਨੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਹਨੇਰੇ ਪਲਾਂ ਵਿੱਚ ਰੌਸ਼ਨੀ ਖਿਲਾਰਦਾ ਹੈ। ਹੈਰਿਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਵਜੋਂ ਮੇਰਾ ਮੰਨਣਾ ਹੈ ਕਿ ਅਸੀਂ ਆਪਣੇ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਚੁਣੌਤੀਆਂ ਤੋਂ ਮੂੰਹ ਨਹੀਂ ਮੋੜ ਸਕਦੇ।ਆਪਣੇ ਬਚਪਨ ਦੌਰਾਨ ਚੇਨਈ ਵਿੱਚ ਆਪਣੇ ਨਾਨਾ-ਨਾਨੀ ਨਾਲ ਦੀਵਾਲੀ ਮਨਾਉਣ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਦੀਵਾਲੀ ਇੱਕ ਪਰੰਪਰਾ ਹੈ।ਇਹ ਇੱਕ ਸਦੀਆਂ ਪੁਰਾਣੀ ਧਾਰਨਾ ਹੈ, ਜੋ ਸਭਿਆਚਾਰਾਂ ਅਤੇ ਭਾਈਚਾਰਿਆਂ ਦੇ ਅਭੇਦ ਨੂੰ ਦਰਸਾਉਂਦੀ ਹੈ।