UPSC Result : ਹੈੱਡ ਕਾਂਸਟੇਬਲ ਨੇ 8ਵੀਂ ਕੋਸ਼ਿਸ਼ ‘ਚ ਪਾਸ ਕੀਤੀ UPSC ਪ੍ਰੀਖਿਆ, ਕਿਹਾ- ਕਦੇ ਉਮੀਦ ਨਾ ਛੱਡੋ

0
605

UPSC Result: ਦਿੱਲੀ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਨੇ UPSC ਇਮਤਿਹਾਨ ਪਾਸ (Head Constable UPSC Result) ਕਰ ਲਿਆ ਹੈ। ਰਾਮ ਭਜਨ ਕੁਮਾਰ (34) ਨੇ ਅੱਠਵੀਂ ਕੋਸ਼ਿਸ਼ ਵਿਚ ਆਪਣੀ ਮੰਜ਼ਿਲ ਸਰ ਕਰ ਲਈ। ਉਸ ਨੇ UPSC ਪ੍ਰੀਖਿਆ ਵਿਚ 667ਵਾਂ ਰੈਂਕ ਹਾਸਲ ਕੀਤਾ। ਉਹ ਦੱਖਣੀ-ਪੱਛਮੀ ਦਿੱਲੀ ਦੇ ਸਾਈਬਰ ਪੁਲਿਸ ਸੈੱਲ ਵਿੱਚ ਹੈੱਡ ਕਾਂਸਟੇਬਲ ਹੈ।

ਹੈੱਡ ਕਾਂਸਟੇਬਲ ਰਾਮ ਭਜਨ ਕੁਮਾਰ ਨੇ ਕਿਹਾ ਕਿ ਇਹ ਮੇਰੇ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਇਹ ਮੇਰੀ ਅੱਠਵੀਂ ਕੋਸ਼ਿਸ਼ ਸੀ। ਕਿਉਂਕਿ ਮੈਂ ਓਬੀਸੀ ਸ਼੍ਰੇਣੀ ਤੋਂ ਹਾਂ, ਮੈਂ ਨੌਂ ਵਾਰ ਕੋਸ਼ਿਸ਼ ਕਰ ਸਕਦਾ ਹਾਂ। ਜੇ ਮੈਂ ਅੱਠਵੀਂ ਕੋਸ਼ਿਸ਼ ਵਿੱਚ ਅਸਫਲ ਹੋ ਜਾਂਦਾ, ਤਾਂ ਮੈਂ ਆਖਰੀ ਕੋਸ਼ਿਸ਼ ਲਈ ਜੁਟ ਜਾਂਦਾ।

ਯੂਪੀਐਸਸੀ ਦੇ ਨਤੀਜੇ ਤੋਂ ਬਾਅਦ ਭਜਨ ਰਾਮ ਕੁਮਾਰ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਸੀ। ਭਜਨ ਕੁਮਾਰ ਰਾਜਸਥਾਨ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਮਜ਼ਦੂਰ ਸੀ। ਉਹ ਕਹਿੰਦਾ ਹੈ ਕਿ ਮੇਰੇ ਪਰਿਵਾਰ ਨੇ ਸਾਨੂੰ ਸਿੱਖਿਅਤ ਕਰਨ ਅਤੇ ਸਾਡੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਬੜਾ ਸੰਘਰਸ਼ ਕੀਤਾ ਹੈ। ਫਿਰ ਵੀ ਅਸੀਂ ਉਮੀਦ ਨਹੀਂ ਛੱਡੀ ਸੀ। ਭਜਨ ਰਾਮ ਨੇ ਕਿਹਾ ਕਿ ਕਦੇ ਉਮੀਦ ਨਾ ਛੱਡਣੀ ਚਾਹੀਦੀ।