ਅੰਮ੍ਰਿਤਸਰ| ਗੁਰੂ ਨਗਰੀ ਵਿਚ ਦਰਬਾਰ ਸਾਹਿਬ ਵਿਚ ਇਕ ਪ੍ਰਵਾਸੀ ਕੋਲੋਂ ਤੰਬਾਕੂ ਮਿਲਣ ਕਾਰਨ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਇਹ ਪ੍ਰਵਾਸੀ ਸ਼ਖਸ ਜੋੜਾ ਘਰ ਕੋਲ ਖੜ੍ਹਾ ਸੀ ਤੇ ਇਸ ਦੀ ਜੇਬ ਵਿਚ ਤੰਬਾਕੂ ਦੀ ਪੁੜੀ ਸੀ। ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਪਾਲ ਸਿੰਘ ਨੇ ਸ਼ੱਕ ਹੋਣ ਉਤੇ ਇਸ ਪ੍ਰਵਾਸੀ ਸ਼ਖਸ ਕੋਲ ਸ਼ੱਕ ਹੋਣ ਉਤੇ ਜਦੋਂ ਇਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਤੰਬਾਕੂ ਬਰਾਮਦ ਹੋਇਆ।
ਪ੍ਰਵਾਸੀ ਸ਼ਖਸ ਕੋਲੋਂ ਤੰਬਾਕੂ ਮਿਲਣ ਕਾਰਨ ਹੰਗਾਮਾ ਮਚ ਗਿਆ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਇਹ ਬੰਦਾ ਪਰਨੇ ਦੇ ਥੱਲੇ ਰੱਖ ਕੇ ਤੰਬਾਕੂ ਮਲ ਰਿਹਾ ਸੀ। ਇਸ ਕਾਰਵਾਈ ਦੀ ਨਿੰਦਾ ਕਰਦਿਆਂ ਹਰਪਾਲ ਸਿੰਘ ਨੇ ਕਿਹਾ ਕਿ ਇਥੇ ਕੋਈ ਸੇਵਾਦਾਰ ਨਹੀਂ ਸੀ।
ਅਕਾਲੀ ਦਲ ਅੰਮ੍ਰਿਤਸਰ ਦੇ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਦੁਨੀਆਂ ਭਰ ਵਿਚ ਗਲ਼ਤ ਸੰਦੇਸ਼ ਜਾਂਦਾ ਹੈ।