ਜਦੋਂ ਤਕ ਕੋਰੋਨਾ ਕਾਬੂ ਨਹੀਂ ਹੁੰਦਾ, ਸਕੂਲ ਬੰਦ ਰਹਿਣਗੇ : ਕੈਪਟਨ ਅਮਰਿੰਦਰ

0
13384

ਚੰਡੀਗੜ੍ਹ. ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਅੰਦਰ ਜਦੋਂ ਤਕ ਕੋਰੋਨਾ ਨੂੰ ਲੈ ਕੇ ਸਥਿਤੀ ਕਾਬੂ ਨਹੀਂ ਹੁੰਦੀ ਓਦੋਂ ਤਕ ਸਕੂਲ ਬੰਦ ਰਹਿਣਗੇ। ਮੁਖ ਮੰਤਰੀ ਨੇ ਕਿਹਾ ਕਿ ਮੈਂ ਇਸ ਮਾਮਲੇ ਵਿਚ ਰਿਸਕ ਨਹੀਂ ਲੈ ਸਕਦਾ ਹਾਂ। ਸਕੂਲ ਵਿਚ ਬਿਮਾਰੀ ਫੈਲ ਸਕਦੀ ਹੈ।

ਵਾਇਰਸ ਨੂੰ ਕਾਬੂ ਕਰਨ ਦਾ ਤਰੀਕਾ ਹੈ ਕਿ ਬੱਚਿਆਂ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ, ਜਦੋਂ ਤਕ ਕੋਰੋਨਾ ਵਾਇਰਸ ਦਾ ਇਲਾਜ ਨਹੀਂ ਮਿਲਦਾ ਹੈ, ਸਕੂਲ ਨਹੀਂ ਖੁੱਲਣਗੇ। ਮੁਖ ਮੰਤਰੀ ਨੇ ਕਿਹਾ ਕਿ ਸਕੂਲਾਂ ਵਿਚ ਬਿਮਾਰੀ ਫੈਲ ਸਕਦੀ ਹੈ। ਬੱਚੇ ਇਕ ਦੂਜੇ ਨਾਲ ਬੈਂਚ ਤੇ ਬੈਠਦੇ ਹਨ, ਇਸ ਲਈ ਖ਼ਤਰਾ ਵੱਧ ਜਾਂਦਾ ਹੈ। ਮੁਖ ਮੰਤਰੀ ਨੇ ਕਿਹਾ ਇਸ ਸਾਲ ਸਕੂਲ ਦੀ ਫੀਸ ਵਿਚ ਵਾਧਾ ਨਹੀਂ ਹੋਵੇਗਾ, ਸਕੂਲ ਸਾਨੂੰ ਬੰਦ ਰੱਖਣੇ ਪੈਣੇ ਹਨ ਜਦ ਤਕ ਇਸਦਾ ਇਲਾਜ ਨਹੀਂ ਲੱਭਦਾ ਹੈ।