ਕੈਪਟਨ ਅੜੇ, ਕਿਹਾ- ਜਦੋਂ ਤੱਕ ਸਿੱਧੂ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦਾ, ਨਹੀਂ ਹੋ ਸਕਦੀ ਮੁਲਾਕਾਤ

0
3884

ਜਲੰਧਰ/ਪਟਿਆਲਾ/ਅੰਮ੍ਰਿਤਸਰ | ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਐਲਾਨ ਤੋਂ ਬਾਅਦ ਵੀ ਕੈਪਟਨ-ਸਿੱਧੂ ਦਾ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ।

ਇੱਕ ਪਾਸੇ ਨਵਜੋਤ ਸਿੱਧੂ ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਆਪਣੇ ਕਾਫਿਲੇ ਨੂੰ ਵੱਡਾ ਕਰ ਰਹੇ ਹਨ ਤਾਂ ਦੂਜੇ ਪਾਸੇ ਕੈਪਟਨ ਆਪਣੇ ਬਿਆਨ ਉੱਤੇ ਅੜੇ ਹੋਏ ਹਨ।

ਮੰਗਲਵਾਰ ਸ਼ਾਮ ਜਦੋਂ ਚਰਚਾਵਾਂ ਸ਼ੁਰੂ ਹੋਈਆਂ ਕਿ ਨਵਜੋਤ ਸਿੱਧੂ ਨੇ ਕੈਪਟਨ ਤੋਂ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਸੀਐੱਮ ਦੇ ਮੀਡੀਆ ਐਡਵਾਈਜ਼ਰ ਨੇ ਟਵੀਟ ਕਰਕੇ ਦੱਸਿਆ ਕਿ ਅਜਿਹਾ ਕੁੱਝ ਨਹੀਂ ਹੈ। ਸਿੱਧੂ ਨੇ ਮਿਲਣ ਲਈ ਕੋਈ ਸਮਾਂ ਨਹੀਂ ਮੰਗਿਆ ਪਰ ਸੀਐੱਮ ਆਪਣੇ ਪੁਰਾਣੇ ਬਿਆਨ ਉੱਤੇ ਸਟੈਂਡ ਕਰ ਰਹੇ ਹਨ ਕਿ ਉਹ ਉਦੋਂ ਹੀ ਸਿੱਧੂ ਨੂੰ ਮਿਲਣਗੇ ਜਦੋਂ ਉਹ ਜਨਤਕ ਤੌਰ ‘ਤੇ ਮੁਆਫੀ ਮੰਗਣਗੇ।

ਸਿਆਸੀ ਮਾਹਿਰ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਹਾਈਕਮਾਨ ਵੱਲੋਂ ਇਗਨੋਰ ਕੀਤੇ ਜਾਣ ਤੋਂ ਬਾਅਦ ਸੀਐੱਮ ਦਾ ਅਗਲਾ ਕਦਮ ਕੀ ਹੋਵੇਗਾ, ਇਸ ਵਿਚਾਲੇ ਕੈਪਟਨ ਦਾ ਬਿਨਾਂ ਮੁਆਫੀ ਮਿਲਣ ਤੋਂ ਇਨਕਾਰ ਇਹ ਦੱਸਦਾ ਹੈ ਕਿ ਕੈਪਟਨ ਵੀ ਫਿਲਹਾਲ ਇੰਨੀ ਜਲਦੀ ਮੰਨਣ ਵਾਲੇ ਨਹੀਂ ਹਨ। ਵੈਸੇ ਵੀ ਕੈਪਟਨ ਨੂੰ ਚੰਗੀ ਟਾਈਮਿੰਗ ‘ਤੇ ਫੈਸਲੇ ਲੈਣ ਲਈ ਮੰਨਿਆ ਜਾਂਦਾ ਹੈ, ਸ਼ਾਇਦ ਉਹ ਆਪਣੇ ਫੈਸਲੇ ਲਈ ਸਹੀ ਵਕਤ ਦਾ ਇੰਤਜ਼ਾਰ ਕਰ ਰਹੇ ਹਨ।

ਨੋਟ – ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਬਾਰੇ ਤੁਹਾਡੀ ਕੀ ਰਾਇ ਹੈ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ…

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)