ਪਟਿਆਲਾ ‘ਚ ਅਣਪਛਾਤੇ ਵਾਹਨ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, 2 ਦੋਸਤਾਂ ਦੀ ਮੌ.ਤ

0
819

ਪਟਿਆਲਾ, 22 ਦਸੰਬਰ | ਨਾਭਾ ਵਿਚ ਸੜਕ ਹਾਦਸੇ ਵਿਚ ਬਾਈਕ ਸਵਾਰ 2 ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਰੋਹਟੀ ਛੰਨਾ ਦੇ ਰਹਿਣ ਵਾਲੇ 24 ਸਾਲ ਦੇ ਸੰਜੇ ਕੁਮਾਰ ਤੇ ਨਰਿੰਦਰ ਸਿੰਘ ਪਿੰਡ ਚੰਨੀ ਵਜੋਂ ਹੋਈ ਹੈ। ਦੋਵੇਂ ਦੋਸਤ ਇਕ ਫੈਕਟਰੀ ਵਿਚ ਨੌਕਰੀ ਕਰਦੇ ਸਨ। ਜਿਥੋਂ ਡਿਊਟੀ ਖਤਮ ਕਰਨ ਤੋਂ ਬਾਅਦ ਬਾਈਕ ‘ਤੇ ਪਰਤਦਿਆਂ ਹਾਦਸਾ ਵਾਪਰਿਆ।

ਹਾਦਸਾ ਸਾਧਾ ਸੁਆਮੀ ਸਤਿਸੰਗ ਘਰ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਹੋਇਆ। ਮ੍ਰਿਤਕਾਂ ਵਿਚੋਂ ਸੰਜੇ ਦਾ ਵਿਆਹ ਅਜੇ 20 ਦਿਨ ਪਹਿਲਾਂ ਹੀ ਹੋਇਆ ਸੀ। ਸੰਜੇ ਦੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ ਕਿ ਮਾਤਮ ਪਸਰ ਗਿਆ। ਪਿੰਡ ਵਾਲਿਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਵੇਂ ਪਰਿਵਾਰਾਂ ਦੀ ਆਰਥਿਕ ਤੌਰ ‘ਤੇ ਸਹਾਇਤਾ ਕੀਤੀ ਜਾਵੇ। ਰੋਹਟੀ ਪੁਲ ਚੌਕੀ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਨਰਿੰਦਰ ਸਿੰਘ ਦੇ ਭਰਾ ਲਖਬੀਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਦਰ ਨਾਭਾ ਵਿਚ ਅਣਪਛਾਤੇ ਵਾਹਨ ਚਾਲਕ ‘ਤੇ ਕੇਸ ਦਰਜ ਕਰ ਲਿਆ ਹੈ।