8 ਮਹੀਨਿਆਂ ਤੋਂ ਬੰਦ ਪਏ ਯੂਨੀਵਰਸਿਟੀ-ਕਾਲਜ 16 ਨਵੰਬਰ ਤੋਂ ਖੁੱਲ੍ਹਣਗੇ

0
2694

ਜਲੰਧਰ | ਕੋਰੋਨਾ ਵਾਇਰਸ ਦੇ ਕਰਕੇ ਮਾਰਚ ਮਹੀਨੇ ਤੋਂ ਬੰਦ ਚੱਲ ਰਹੇ ਕਾਲਜ ਤੇ ਯੂਨੀਵਰਸਿਟੀ ਖੋਲ੍ਹਣ ਦੀ ਸਰਕਾਰ ਨੇ ਇਜਾਜਤ ਦੇ ਦਿੱਤੀ ਹੈ।

ਪੰਜਾਬ ਸਰਕਾਰ ਦੁਆਰਾ ਆਦੇਸ਼ ਦਿੱਤੇ ਗਏ ਹੈ ਕਿ 16 ਨਵੰਬਰ ਤੋਂ ਯੂਨੀਵਰਸਿਟੀ-ਕਾਲਜ ਖੁੱਲ੍ਹੇ ਸਕਣਗੇ।

ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਦੇ ਕਰਕੇ ਕਈ ਮਹੀਨੇ ਤੋਂ ਕਾਲਜ ਯੂਨੀਵਰਸਿਟੀ ਬੰਦ ਹੈ। ਸਾਰੇ ਵਿਦਿਆਰਥੀ ਆਨਲਾਈਨ ਹੀ ਸਟੱਡੀ ਕਰ ਰਹੇ ਹਨ।

ਯੂਨੀਵਰਸਿਟੀ-ਕਾਲਜ ਦੇ ਪ੍ਰਬੰਧਕਾਂ ਤੇ ਵਿਦਿਆਰਥੀ ਨੂੰ ਕੋਰੋਨਾ ਸੰਬੰਧੀ ਸਾਰੇ ਨਿਯਮਾਂ ਦੇ ਪਾਲਣਾ ਕਰਨੀ ਹੋਵੇਗੀ। ਨਿਯਮਾਂ ਦੀ ਪਾਲਣਾ ਕਰਨ ਦੀ ਜਿੰਮੇਵਾਰੀ ਯੂਨੀਵਰਸਿਟੀ-ਕਾਲਜ ਪ੍ਰਬੰਧ ਹੋਵੇਗੀ।

ਕਾਲਜ ਵਿਚ ਕੰਟੀਨ ਉੱਤੇ ਖਾਣ-ਪੀਣ ਦੇ ਸਾਮਾਨ ਬਾਰੇ ਖਾਸ ਧਿਆਨ ਰੱਖਣਾ ਹੋਵੇਗਾ। ਫੀਸ ਕਾਊਂਟਰ ਫਿਲਹਾਲ ਬੰਦ ਰਹਿਣਗੇ।