ਚੰਡੀਗੜ੍ਹ | ਕੋਰੋਨਾ ਕਾਲ ਤੋਂ ਬਾਅਦ ਹੁਣ ਪੰਜਾਬ ‘ਚ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਸਕਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਫੀਸਦੀ ਸਮਰੱਥਾ ਨਾਲ ਪੱਬ, ਬਾਰ ਅਤੇ ਅਹਾਤੇ ਖੋਲ੍ਹਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਸਕਿਲ ਡਿਪੈਲਪ ਸੈਂਟਰਾਂ ‘ਚ ਵੀ ਸਟਾਫ ਅਤੇ ਵਿਦਿਆਰਥੀ ਘੱਟੋ-ਘੱਟ ਇੱਕ ਕੋਰੋਨਾ ਡੋਜ਼ ਲਵਾਉਣ ਤੋਂ ਬਾਅਦ ਹੀ ਪੜ੍ਹ ਸਕਣਗੇ।
ਮੁੱਖ ਮੰਤਰੀ ਨੇ 10 ਜੁਲਾਈ ਤੱਕ ਕੋਰੋਨਾ ਸਬੰਧੀ ਪਾਬੰਦੀਆਂ ਵਧਾਉਂਦਿਆਂ ਕੇਂਦਰ ਸਰਕਾਰ ਨੂੰ ਕਿਹਾ ਕਿ ਪੰਜਾਬ ‘ਚ ਵੈਕਸੀਨ ਦੀ ਸਪਲਾਈ ਜਲਦ ਬਹਾਲ ਕੀਤੀ ਜਾਵੇ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)
                
		




































