ਸੱਸ ਨੂੰ ਜਵਾਈ ਨਾਲ ਹੋ ਗਿਆ ਪਿਆਰ, ਸਹੁਰੇ ਨੂੰ ਦਾਰੂ ਪਿਲਾ ਕੇ ਪ੍ਰੇਮਿਕਾ ਸਣੇ ਫਰਾਰ, ਸੱਸ ਦੇ 4 ਤੇ ਪ੍ਰੇਮੀ ਦੇ ਹਨ 3 ਬੱਚੇ

0
579

ਰਾਜਸਥਾਨ | ਇਥੋਂ ਦੇ ਸਿਰੋਹੀ ਜ਼ਿਲੇ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੋਂ ਸੱਸ ਅਤੇ ਜਵਾਈ ਦੀ ਅਨੋਖੀ ਪ੍ਰੇਮ ਕਹਾਣੀ ਸਾਹਮਣੇ ਆਈ ਹੈ। 40 ਸਾਲ ਦੀ ਸੱਸ ਨੂੰ 27 ਸਾਲ ਦੇ ਜਵਾਈ ਨਾਲ ਪਿਆਰ ਹੋ ਗਿਆ। ਉਹ ਸਮਾਜ ਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਭੱਜ ਗਏ। ਪ੍ਰੇਮੀ ਜਵਾਈ ਨੇ ਆਪਣੇ ਸਹੁਰੇ ਨਾਲ ਸ਼ਰਾਬ ਦੀ ਪਹਿਲਾਂ ਪਾਰਟੀ ਕੀਤੀ ਤੇ ਫਿਰ ਪ੍ਰੇਮਿਕਾ ਨਾਲ ਫਰਾਰ ਹੋ ਗਿਆ।

ਜਦੋਂ ਸਹੁਰੇ ਨੂੰ ਹੋਸ਼ ਆਇਆ ਤਾਂ ਉਹ ਪਤਨੀ ਅਤੇ ਜਵਾਈ ਦੀਆਂ ਹਰਕਤਾਂ ਦੇਖ ਕੇ ਮੁੜ ਬੇਹੋਸ਼ ਹੋ ਗਿਆ । ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਪ੍ਰੇਮੀ ਜੋੜੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿਆਰ ਅੰਨ੍ਹਾ ਹੁੰਦਾ ਹੈ, ਉਹ ਉਮਰ, ਰਿਸ਼ਤੇ ਅਤੇ ਹੱਦਾਂ ਨਹੀਂ ਦੇਖਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।

ਅੰਨਾਦਾਰਾ ਥਾਣਾ ਮੁਖੀ ਬਲਭੱਦਰ ਸਿੰਘ ਨੇ ਦੱਸਿਆ ਕਿ ਸਾਨੂੰ ਜਵਾਈ ਵੱਲੋਂ ਸੱਸ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਵਾਈ ਨਾਲ ਫਰਾਰ ਹੋਈ ਸੱਸ ਦੀਆਂ ਤਿੰਨ ਧੀਆਂ ਅਤੇ ਇਕ ਪੁੱਤਰ ਹੈ। ਚਾਰੇ ਬੱਚੇ ਵਿਆਹੇ ਹੋਏ ਹਨ। ਪਿਆਰ ਕਰਨ ਵਾਲੇ ਜਵਾਈ ਦੇ ਵੀ ਤਿੰਨ ਬੱਚੇ ਹਨ। ਜਵਾਈ ਆਪਣੀ ਇਕ ਨੂੰਹ ਨੂੰ ਆਪਣੀ ਸੱਸ ਨਾਲ ਲੈ ਗਿਆ ਹੈ।