ਅਨੋਖਾ ਮਾਮਲਾ ! ਸ਼ਮਸ਼ਾਨਘਾਟ ‘ਚ ਚਿਖਾ ਕੋਲ ਪਹੁੰਚ ਕੇ ਜ਼ਿੰਦਾ ਹੋ ਗਿਆ ਮਰਿਆ ਵਿਅਕਤੀ, ਡਾਕਟਰਾਂ ਨੇ ਐਲਾਨਿਆ ਸੀ ਮ੍ਰਿਤਕ

0
244
sucide

ਰਾਜਸਥਾਨ, 22 ਨਵੰਬਰ | ਇਥੋਂ ਦੇ ਝੁੰਝੁਨੂ ਸ਼ਹਿਰ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਸ਼ਮਸ਼ਾਨਘਾਟ ਵਿੱਚ ਚਿਖਾ ਕੋਲ ਪਹੁੰਚ ਕੇ ਮਰਿਆ ਇੱਕ ਵਿਅਕਤੀ ਜ਼ਿੰਦਾ ਹੋ ਗਿਆ। ਉਹ ਸਾਹ ਲੈਣ ਲੱਗਾ। ਤੁਰੰਤ ਐਂਬੂਲੈਂਸ ਬੁਲਾਈ ਗਈ ਅਤੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ।

ਦੱਸ ਦੇਈਏ ਕਿ ਬੀਡੀਕੇ ਹਸਪਤਾਲ ਦੇ ਡਾਕਟਰਾਂ ਨੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ।ਇਸ ਤੋਂ ਬਾਅਦ ਲਾਸ਼ ਨੂੰ ਮੁਰਦਾਘਰ ‘ਚ ਭੇਜ ਦਿੱਤਾ ਗਿਆ। ਲਾਸ਼ ਨੂੰ ਢਾਈ ਘੰਟੇ ਤੱਕ ਡੀ-ਫ੍ਰੀਜ਼ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਐਲਾਨੇ ਜਾਣ ਦੇ ਕਰੀਬ ਚਾਰ-ਪੰਜ ਘੰਟੇ ਬਾਅਦ ਵਿਅਕਤੀ ਨੇ ਮੁੜ ਸਾਹ ਲੈਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ।

ਜਾਣਕਾਰੀ ਮੁਤਾਬਕ ਝੁੰਝੁਨੂ ਬਾਗੜ ਮਾਂ ਸੇਵਾ ਸੰਸਥਾਨ ਦੇ ਸ਼ੈਲਟਰ ਹੋਮ ‘ਚ ਰਹਿ ਰਹੇ ਰੋਹਿਤਸ਼ ਨਾਂ ਦੇ ਨੌਜਵਾਨ ਦੀ ਵੀਰਵਾਰ ਦੁਪਹਿਰ ਨੂੰ ਤਬੀਅਤ ਖਰਾਬ ਹੋ ਗਈ ਸੀ। ਰੋਹਿਤਸ਼ ਅਨਾਥ ਹੋਣ ਦੇ ਨਾਲ-ਨਾਲ ਬੋਲ਼ਾ ਵੀ ਹੈ। ਉਹ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਹੈ। ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਝੁੰਝਨੂ ਦੇ ਬੀਡੀਕੇ ਹਸਪਤਾਲ ਲਿਆਂਦਾ ਗਿਆ।

ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਇਸ ਤੋਂ ਬਾਅਦ ਰੋਹਿਤਸ਼ ਨੂੰ ਮ੍ਰਿਤਕ ਸਮਝ ਕੇ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ। ਲਾਸ਼ ਨੂੰ ਮੋਰਚਰੀ ‘ਚ ਰਖਵਾ ਦਿੱਤਾ ਗਿਆ। ਕਰੀਬ ਦੋ ਤੋਂ ਢਾਈ ਘੰਟੇ ਤੱਕ ਲਾਸ਼ ਫਰਿੱਜ ਵਿਚ ਪਈ ਰਹੀ। ਇਸ ਤੋਂ ਬਾਅਦ ਪੁਲਿਸ ਬੁਲਾ ਕੇ ਪੰਚਨਾਮਾ ਤਿਆਰ ਕੀਤਾ ਗਿਆ।

ਬਾਗੜ ਦੀ ਹਾਜ਼ਰੀ ਵਿਚ ਲਾਸ਼ ਮਾਂ ਸੇਵਾ ਸੰਸਥਾ ਦੇ ਅਧਿਕਾਰੀਆਂ ਨੂੰ ਸੌਂਪੀ ਗਈ। ਲਾਸ਼ ਨੂੰ ਐਂਬੂਲੈਂਸ ਦੀ ਮਦਦ ਨੇੜਲੇ ਸ਼ਮਸ਼ਾਨਘਾਟ ਲਿਜਾਇਆ ਗਿਆ। ਇੱਥੇ ਮ੍ਰਿਤਕ ਦੇਹ ਨੂੰ ਚਿਖਾ ‘ਤੇ ਰੱਖਿਆ ਗਿਆ। ਇਸ ਦੌਰਾਨ ਰੋਹਿਤਸ਼ ਸਾਹ ਲੈਣ ਲੱਗਾ। ਪਹਿਲਾਂ ਰੋਹਿਤਸ਼ ਨੇ ਸਾਹ ਲੈਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਸ ਦਾ ਸਰੀਰ ਹਿੱਲਣ ਲੱਗਾ। ਲਾਸ਼ ਦੀ ਹਰਕਤ ਦੇਖ ਕੇ ਉਥੇ ਮੌਜੂਦ ਲੋਕ ਵੀ ਡਰ ਗਏ। ਇਸ ਤੋਂ ਬਾਅਦ ਤੁਰੰਤ ਐਂਬੂਲੈਂਸ ਬੁਲਾਈ ਗਈ ਅਤੇ ਰੋਹਿਤਸ਼ ਨੂੰ ਹਸਪਤਾਲ ਲਿਜਾਇਆ ਗਿਆ। ਹੁਣ ਰੋਹਿਤਸ਼ ਦਾ ਬੀਡੀਕੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)