ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਦਿੱਲੀ ਸਥਿਤ ਰਿਹਾਇਸ਼ ‘ਤੇ ਆਈ ਕਾਲ

0
417

Nitin Gadkari Death Threat: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਫ਼ੋਨ ਕਾਲ ਰਾਹੀਂ ਦਿੱਤੀ ਗਈ ਹੈ। ਮੰਤਰੀ ਦੇ ਦਫ਼ਤਰ ਨੇ ਇਸ ਸਬੰਧੀ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਤੋਂ ਪਹਿਲਾਂ ਨਿਤਿਨ ਗਡਕਰੀ ਨੂੰ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਪਹਿਲੀ ਧਮਕੀ ਕਾਲ 14 ਜਨਵਰੀ ਨੂੰ ਨਾਗਪੁਰ ਦਫਤਰ ‘ਤੇ ਮਿਲੀ ਸੀ। ਜਯੇਸ਼ ਪੁਜਾਰੀ ਨਾਂ ਦੇ ਵਿਅਕਤੀ ਨੇ ਪਹਿਲਾਂ ਫੋਨ ਕੀਤਾ, ਫਿਰ 100 ਕਰੋੜ ਦੀ ਫਿਰੌਤੀ ਮੰਗੀ। ਦੂਜੀ ਵਾਰ 21 ਮਾਰਚ ਨੂੰ ਉਨ੍ਹਾਂ ਦੇ ਦਫ਼ਤਰ ਫੋਨ ਕਰਕੇ ਧਮਕੀ ਦਿੱਤੀ ਗਈ। ਜਦੋਂ ਉਸ ਨੇ ਦੂਜੀ ਵਾਰ ਫੋਨ ਕੀਤਾ ਤਾਂ ਉਸ ਨੇ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।