ਨਵੀਂ ਦਿੱਲੀ, 1 ਫਰਵਰੀ| ਕੇਂਦਰ ਦੀ ਸਰਕਾਰ ਆਪਣਾ ਅੰਤ੍ਰਿਮ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਦਾ ਇਹ ਆਪਣੇ ਕਾਰਜਕਾਲ ਦਾ 6ਵਾਂ ਬਜਟ ਹੈ।
ਇਸ ਮੌਕੇ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ- ‘ਮਤਸਿਆ ਸੰਪਦਾ ਯੋਜਨਾ ਨਾਲ 55 ਲੱਖ ਲੋਕਾਂ ਨੂੰ ਨਵਾਂ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। 5 ਏਕੀਕ੍ਰਿਤ ਐਕੁਆਪਾਰਕ ਸਥਾਪਿਤ ਕੀਤੇ ਗਏ ਹਨ। ਲਗਭਗ 1 ਕਰੋੜ ਔਰਤਾਂ ਲੱਖਪਤੀ ਦੀਦੀ ਬਣੀਆਂ ਹਨ। ਹੁਣ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਟੀਚਾ ਹੈ।