ਅੰਡਰਵਰਲਡ ਕਲਚਰ : ਹਥਿਆਰ ਦੇਣ ਵਾਲਾ ਕੋਈ ਹੋਰ, ਸ਼ਾਰਪ ਸ਼ੂਟਰ ਇਕ ਦੂਜੇ ਨੂੰ ਜਾਣਦੇ ਨਹੀਂ, ਫੋਨ ਕਾਲ ‘ਤੇ ਕਤਲ, ਬਿਲਕੁਲ ਦਾਊਦ ਸਟਾਈਲ ਅਪਣਾ ਰਹੇ ਪੰਜਾਬ ਦੇ ਗੈਂਗਸਟਰ

0
15039

ਚੰਡੀਗੜ੍ਹ/ਮਾਨਸਾ। ਪੰਜਾਬ ਵਿਚ ਗੈਂਗਸਟਰਸ ਵਾਰਦਾਤ ਨੂੰ ਅੰਜਾਮ ਦੇਣ ਲਈ ਡੀ ਕੰਪਨੀ ਵਾਂਗ ਬਲਾਈਂਡਫੋਲਡ ਵਰਟੀਕਲ ਕੈਪਸੂਲ ਟ੍ਰਿਕ (ਬੀਵੀਸੀਟੀ) ਅਪਣਾ ਰਹੇ ਹਨ। ਸੰਨ 1980 ਤੋਂ 2000 ਤੱਕ ਮੁੰਬਈ ਵਿਚ ਅੰਡਰਵਰਲਡ ਨੇ ਵੀ ਇਸੇ ਤਰੀਕੇ ਉਤੇ ਕੰਮ ਕਰਕੇ ਕਈ ਦਿੱਗਜ ਫਿਲਮੀ ਹਸਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਵੀ ਗੈਂਗਟਸਰਾਂ ਨੇ ਇਸੇ ਟ੍ਰਿਕ ਉਤੇ ਕੰਮ ਕੀਤਾ ਸੀ। ਇਸ ਹੱਤਿਆਕਾਂਡ ਨੂੰ ਅੰਜਾਮ ਦੇਣ ਵਿਚ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਦੀ ਮੁੱਖ ਭੂਮਿਕਾ ਰਹੀ ਹੈ। ਪੰਜਾਬ ‘ਚ ਵੱਧਦੇ ਗੈਂਗਸਟਰ ਕਲਚਰ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਰਿਸਰਚਾਂ ਵਿਚ ਇਹ ਤੱਥ ਸਾਹਮਣੇ ਆਏ ਹਨ।  ਇਨ੍ਹਾਂ ਰਿਸਰਚਾਂ ਦੀ ਮੁੱਢਲੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਵਿਚ ਸਰਗਰਮ ਗੈਂਗਸਟਰ ਮੁੰਬਈ ਵਿਚ 25 ਸਾਲ ਪਹਿਲਾਂ ਪੈਦਾ ਹੋਏ ਦਾਊਦ ਇਬਰਾਹਿਮ ਦੇ ਅੰਡਰਵਰਲਡ ਕਲਚਰ ਤੋਂ ਪ੍ਰੇਰਿਤ ਹੋ ਰਹੇ ਹਨ। 1980 ਤੋਂ ਸ਼ੁਰੂ ਹੋ ਕੇ 2000 ਤੱਕ ਅੰਡਰਵਰਲਡ ਨੇ ਬਲਾਈਂਡਫੋਲਡ ਵਰਟੀਕਲ ਕੈਪਸੂਲ ਜਰੀਏ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।

12 ਅਗਸਤ, 1997 ਵਿਚ ਅੰਡਰਵਰਲਡ ਨੇ ਇਸੇ ਟ੍ਰਿਕ ਜਰੀਏ ਗੁਲਸ਼ਨ ਕੁਮਾਰ ਦਾ ਕਤਲ ਕੀਤਾ ਸੀ। ਮੰਦਿਰ ਤੋਂ ਬਾਹਰ ਆਉਂਦੇ ਸਮੇਂ ਸ਼ੂਟਰਾਂ ਨੇ ਗੁਲਸ਼ਨ ਕੁਮਾਰ ਉਤੇ ਤਾਬੜਤੋੜ ਗੋਲੀਆਂ ਵਰ੍ਹਾ ਕੇ ਕਤਲ ਕਰ ਦਿੱਤਾ ਸੀ। ਇਸੇ ਕਤਲਕਾਂਡ ਨੂੰ 25 ਸਾਲ ਬਾਅਦ ਦੁਬਾਰਾ ਪੰਜਾਬ ਵਿਚ ਦੁਹਰਾਇਆ ਗਿਆ ਹੈ। ਪੰਜਾਬੀ ਗਾਇਕ ਮੂਸੇਵਾਲਾ ਦਾ ਕਤਲ ਉਸੇ ਸਮੇਂ ਹੋਇਆ, ਜਦੋਂ ਉਹ ਘਰ ਤੋਂ ਬਾਹਰ ਨਿਕਲਿਆ ਸੀ। ਰਾਸਤੇ ਵਿਚ 6 ਸ਼ੂਟਰਾਂ ਨੇ 29 ਮਈ ਨੂੰ ਉਨ੍ਹਾਂ ਦੀ ਦਿਨ-ਦਿਹਾੜੇ ਕਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਮਰਡਰ ਵਿਚ ਮੁੱਖ ਸਾਜਿਸ਼ਕਰਤਾ ਲਾਰੈਂਸ ਬਿਸ਼ਨੋਈ ਸੀ। ਕੈਨੇਡਾ ਵਿਚ ਬੈਠਾ ਗੈਂਗਸਟਰ ਗੋਲਡੀ ਬਰਾੜ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿਚੋਂ ਸਭ ਤੋਂ ਪ੍ਰਮੁੱਖ ਸੀ। ਰਿਸਰਚ ਪੂਰੀ ਹੋਣ ਦੇ ਬਾਅਦ ਕਈ ਹੋਰ ਤੱਥ ਸਾਹਮਣੇ ਆਉਣਗੇ ਜਿਸ ਵਿਚ ਪੁਲਿਸ ਨੂੰ ਸੂਬੇ ਵਿਚੋਂ ਅਪਰਾਧੀਆਂ ਤੇ ਗੈਂਗਸਟਰ ਕਲਚਰ ਨੂੰ ਖਤਮ ਕਰਨ ਵਿਚ ਕਾਫੀ ਮਦਦ ਮਿਲੇਗੀ।

ਅਪਰਾਧਾਂ ਨੂੰ ਕੰਟਰੋਲ ਕਰਨ ਵਾਲੀ ਇਕ ਸੰਸਥਾ ਪੁਲਿਸ ਦੇ ਨਾਲ ਵੀ ਸੰਪਰਕ ਵਿਚ ਹੈ। ਇਸ ਸੰਸਥਾ ਨੇ ਅਮਰ ਉਜਾਲਾ ਨੂੰ ਦੱਸਿਆ ਕਿ ਮੌਜੂਦੇ ਸਮੇਂ ਵਿਚ ਪੰਜਾਬ ਵਿਚ ਵੱਧਦੇ ਗੈਂਗਸਟਰ ਕਲਚਰ ਉਤੇ ਉਨ੍ਹਾਂ ਦੀ ਰਿਸਰਚ ਚੱਲ ਰਹੀ ਹੈ। ਹੁਣ ਤੱਕ ਦੀ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਛੋਟੇ ਅਪਰਾਧੀਆਂ ਤੋਂ ਕੈਨੇਡਾ ਵਿਚ ਬੈਠੇ ਵੱਡੇ ਅਪਰਾਧੀ ਵੱਡਾ ਅਪਰਾਧ ਕਰਵਾ ਰਹੇ ਹਨ। ਮਿੱਡੂਖੇੜਾ ਕਤਲਕਾਂਡ ਵਿਚ ਵੀ ਅਜਿਹੇ ਤੱਥ ਸਾਹਮਣੇ ਆਏ ਹਨ।

ਕੀ ਹੈ ਬੀਵੀਸੀਟੀ ਟ੍ਰਿਕ
ਬਲਾਈਂਡਫੋਲਡ ਵਰਟੀਕਲ ਕੈਪਸੂਲ ਟ੍ਰਿਕ ਗੈਂਗਸਟਰਾਂ ਦੀ ਬੇਹੱਦ ਕਾਰਗਰ ਟ੍ਰਿਕ ਹੈ। ਇਸਦੇ ਜਰੀਏ ਵਾਰਦਾਤ ਨੂੰ ਅੰਜਾਮ ਦੇਣ ਵਿਚ ਸ਼ਾਮਲ ਵਰਟੀਕਲ-ਕਿਲਰ, ਆਰਮਸ ਸਪਲਾਇਰ, ਫਾਈਨਾਂਸਰ ਤੇ ਟਿਕਾਣਿਆਂ ਦੇ ਸੂਤਰਧਾਰ ਇਕ ਦੂਜੇ ਨੂੰ ਨਹੀਂ ਜਾਣਦੇ ਹਨ। ਇਨ੍ਹਾਂ ਸਾਰਿਆਂ ਵਿਚ ਸਿਰਫ ਇਕ ਹੀ ਸੰਚਾਰ ਬਿੰਦੂ ਹੁੰਦਾ ਹੈ, ਉਹ ਵਿਅਕਤੀ ਇਸ ਕੈਪਸੂਲ ਦੇ ਪਿਰਾਮਿਡ ਦੇ ਸਿਖਰ ਉਤੇ ਹੁੰਦੀ ਹੈ ਤੇ ਵਿਦੇਸ਼ ਵਿਚ ਬੈਠ ਕੇ ਸਾਰਿਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ। ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਡਿਊਲ ਵਿਚ ਸ਼ਾਮਲ ਸਾਰੇ ਅਪਰਾਧੀਆਂ ਨੂੰ ਵਾਰ-ਵਾਰ ਆਪਣਾ ਸਥਾਨ ਬਦਲਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਨਾਲ ਹੀ ਵਿਦੇਸ਼ ਵਿਚ ਬੈਠਾ ਮੁੱਖ ਕੋਆਰਡੀਨੇਟਰ ਉਨ੍ਹਾਂ ਨਾਲ ਸਿਰਫ ਇੰਟਰਨੈੱਟ ਜਰੀਏ ਹੀ ਗੱਲ ਕਰਦਾ ਹੈ।

ਛੋਟੇ ਸ਼ਾਰਪਸ਼ੂਟਰਾਂ ਦੀ ਵਰਤੋਂ
ਡੀ ਕੰਪਨੀ ਵਾਂਗ ਪੰਜਾਬ ਦੇ ਗੈਂਗਸਟਰ ਛੋਟੀਆਂ ਥਾਵਾਂ ਦੇ ਸ਼ਾਰਪ ਸ਼ੂਟਰਾਂ ਦੀ ਵਰਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਕਰਦੇ ਹਨ। ਇਸ ਤੋਂ ਪਹਿਲਾਂ ਮੁੰਬਈ ਵਿਚ ਡੀ ਕੰਪਨੀ ਨੇ ਉਤਰ ਪ੍ਰਦੇਸ਼ ਦੇ ਆਜਮਗੜ੍ਹ ਜਿਲੇ ਦੇ ਸਾਫ-ਸੁਥਰੇ ਰਿਕਾਰਡ ਵਾਲੇ ਲੜਕਿਆਂ ਨੂੰ ਜੋੜਿਆ ਸੀ। ਉਨ੍ਹਾਂ ਨੂੰ ਮੁੰਬਈ ਬੁਲਾ ਕੇ ਡੀ ਕੰਪਨੀ ਦਾ ਵਿਦੇਸ਼ ਵਿਚ ਬੈਠਾ ਮੁੱਖ ਕੋਆਰਡੀਨੇਟਰ ਹਦਾਇਤਾਂ ਦਿੰਦਾ ਸੀ।