ਜਲੰਧਰ | ਸ਼ਹਿਰੀ ਇਲਾਕੇ ਵਿੱਚ 2 ਔਰਤਾਂ ਨੇ ਮੰਗਲਵਾਰ ਨੂੰ ਇੱਕ ਘਰ ਵਿੱਚੋਂ 50 ਤੋਲੇ ਸੋਨਾ ਚੋਰੀ ਕਰ ਲਿਆ।
ਸ਼ਕਤੀ ਨਗਰ ਇਲਾਕੇ ਵਿੱਚ 2 ਮਹਿਲਾਵਾਂ ਘਰ-ਘਰ ਜਾ ਕੇ ਕੰਮ ਮੰਗ ਰਹੀਆਂ ਸਨ।
ਇੱਕ ਘਰ ਵਿੱਚ ਕੰਮ ਮਿਲਿਆ ਤਾਂ ਥੋੜ੍ਹੀ ਦੇਰ ਵਿੱਚ ਹੀ 50 ਤੋਲੇ ਸੋਨਾ ਲੈ ਕੇ ਦੋਵੇਂ ਗਾਇਬ ਹੋ ਗਈਆਂ। ਮੁਹੱਲੇ ਦੇ ਸੀਸੀਟੀਵੀ ਕੈਮਰੇ ਵਿੱਚ ਉਹਨਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ।
ਘਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਘਰ ਵਿਚ ਉਨ੍ਹਾਂ ਦੀ ਪਤਨੀ ਇਕੱਲੀ ਸੀ ਜਦੋਂ ਦੋ ਪ੍ਰਵਾਸੀ ਮਹਿਲਾਵਾਂ ਕੰਮ ਮੰਗਣ ਆਈਆਂ।
ਪਤਨੀ ਅੰਦਰ ਚਲੀ ਗਈ ਅਤੇ ਔਰਤਾਂ ਲਾਕਰ ਖੋਲ੍ਹ ਕੇ ਕੈਸ਼ ਤੇ ਸੋਨਾ ਕੱਢ ਫਰਾਰ ਹੋ ਗਈਆਂ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।