ਸ਼ਾਹਕੋਟ ‘ਚ ਟਰੱਕ ਨਾਲ ਟਕਰਾਉਣ ਪਿੱਛੋਂ ਬੈਲੇਂਸ ਵਿਗੜਨ ਨਾਲ ਡਿਗਿਆ ਬਾਈਕ ਸਵਾਰ, ਮੌਤ

0
327

ਜਲੰਧਰ, 11 ਸਤੰਬਰ | ਸ਼ਾਹਕੋਟ-ਮਲਸੀਆਂ ਰੋਡ ‘ਤੇ ਬੀਤੀ ਸ਼ਾਮ ਟਰੱਕ ਯੂਨੀਅਨ ਦੇ ਸਾਹਮਣੇ ਵਾਪਰੇ ਸੜਕ ਹਾਦਸੇ ‘ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਬੰਟੂ (48) ਪੁੱਤਰ ਉਜਾਗਰ ਸਿੰਘ ਵਾਸੀ ਨੇੜੇ ਬੀ.ਡੀ.ਪੀ.ਓ ਦਫ਼ਤਰ ਸ਼ਾਹਕੋਟ ਸਾਬਕਾ ਐਮ.ਸੀ. ਤਾਰਾ ਚੰਦ ਨਾਲ ਆਪਣੇ ਮੋਟਰਸਾਈਕਲ ’ਤੇ ਮਲਸੀਆਂ ਤੋਂ ਸ਼ਾਹਕੋਟ ਵਾਪਸ ਆ ਰਿਹਾ ਸੀ।

4 die in Ogun road accident - Vanguard News

ਜਦੋਂ ਉਹ ਸ਼ਾਹਕੋਟ ਟਰੱਕ ਯੂਨੀਅਨ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਸੰਤੁਲਨ ਗੁਆ ​​ਬੈਠਾ ਅਤੇ ਉਹ ਸਾਹਮਣੇ ਖੜ੍ਹੇ ਟਰੱਕ ਨਾਲ ਟਕਰਾਅ ਕੇ ਸੜਕ ’ਤੇ ਡਿੱਗ ਗਿਆ। ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਦਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਸਾਬਕਾ ਐਮ.ਸੀ. ਤਾਰਾ ਚੰਦ ਨੂੰ ਕਾਫੀ ਸੱਟਾਂ ਲੱਗੀਆਂ।

ਜ਼ਖਮੀ ਦਲਜੀਤ ਸਿੰਘ ਨੂੰ ਉਸ ਦੇ ਦੋਸਤਾਂ ਨੇ ਤੁਰਤ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਸ਼ੁੱਕਰਵਾਰ ਰਾਤ ਦਲਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਵਿਆਹੁਤਾ ਸੀ ਅਤੇ ਉਸ ਦੀਆਂ 2 ਬੇਟੀਆਂ ਹਨ।