ਮਾਂ ਦੀ ਮੌਤ ਤੋਂ ਅਣਜਾਣ 11 ਸਾਲ ਦੇ ਬੱਚੇ ਨੇ ਦੋ ਦਿਨ ਬਿਤਾਏ ਲਾਸ਼ ਕੋਲ, ਰਾਤ ​​ਨੂੰ ਸੁੱਤੇ ਪਏ ਹੋਈ ਸੀ ਮੌਤ

0
586

ਕਰਨਾਟਕਾ/ਬੈਂਗਲੁਰੂ| ਕਿਹਾ ਜਾਂਦਾ ਹੈ ਕਿ ਬੱਚੇ ਲਈ ਪੂਰੀ ਦੁਨੀਆ ਉਸਦੀ ਮਾਂ ਹੁੰਦੀ ਹੈ। ਜਦੋਂ ਉਹ ਆਪਣੀ ਮਾਂ ਦੇ ਪੇਟ ਵਿਚ ਹੁੰਦਾ ਹੈ ਤਾਂ ਉਹ ਸਾਰੀ ਦੁਨੀਆਂ ਨੂੰ ਆਪਣੀ ਮਾਂ ਰਾਹੀਂ ਮਹਿਸੂਸ ਕਰਦਾ ਹੈ ਤੇ ਸੰਸਾਰ ਵਿਚ ਆਉਣ ਤੋਂ ਬਾਅਦ ਉਸਨੂੰ ਆਪਣੀ ਮਾਂ ਤੋਂ ਹੀ ਸਭ ਕੁਝ ਸਿੱਖਣ ਨੂੰ ਮਿਲਦਾ ਹੈ। ਇਕ ਬੱਚੇ ਲਈ ਤਾਂ ਉਸਦੀ ਮਾਂ ਹੀ ਸਭ ਕੁਝ ਹੁੰਦੀ ਹੈ। ਪਰ ਕੀ ਹੁੰਦਾ ਹੈ ਜਦੋਂ ਇਕ ਮਾਂ ਆਪਣੇ ਬੱਚੇ ਨੂੰ ਇਸ ਬੇਰਹਿਮ ਦੁਨੀਆਂ ਵਿਚ ਸਦਾ ਲਈ ਇਕੱਲਾ ਛੱਡ ਕੇ ਚਲੀ ਜਾਂਦੀ ਹੈ।

ਅਜਿਹਾ ਹੀ ਇਕ ਮਾਮਲਾ ਕਰਨਾਟਕਾ ਦੇ ਬੈਂਗਲੁਰੂ ਵਿਚ ਸਾਹਮਣੇ ਆਇਆ ਹੈ, ਜਿਥੇ ਇਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਸ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸਦੀ ਮਾਂ ਉਸਨੂੰ ਛੱਡ ਕੇ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ। ਜਾਣਕਾਰੀ ਮੁਤਾਬਿਕ ਬੈਂਗਲੁਰੂ ਵਿਚ ਰਹਿਣ ਵਾਲੀ ਅੰਨਾਮਾ ਨਾਂ ਦੀ 40 ਸਾਲਾ ਔਰਤ ਦੀ ਸੁੱਤੇ ਪਏ ਦੀ ਮੌਤ ਹੋ ਗਈ ਪਰ ਇਸ ਗੱਲ ਤੋਂ ਅਣਜਾਣ ਉਸਦਾ ਬੇਟਾ, ਜਿਸਨੂੰ ਇਹ ਪਤਾ ਨਹੀਂ ਸੀ ਕਿ ਉਸਦੀ ਮਾਂ ਮਰ ਗਈ ਹੈ, ਉਸਦੇ ਨਾਲ ਚਿੰਬੜਿਆ ਰਿਹਾ ਤੇ ਮਰੀ ਹੋਈ ਮਾਂ ਨਾਲ ਖੇਡਦਾ ਰਿਹਾ।

ਪੁਲਿਸ ਨੇ ਬੁੱਧਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਬੱਚਾ ਵੀ ਰੋਜਾਨਾ ਵਾਂਗ 2 ਦਿਨ ਤੱਕ ਉਸਦੀ ਲਾਸ਼ ਨਾਲ ਖੇਡਦਾ ਰਿਹਾ। ਪੁਲਿਸ ਨੇ ਦੱਸਿਆ ਕਿ ਔਰਤ ਅੰਨਾਮਾ ਬੈਂਗਲੁਰੂ ਦੇ ਗੰਗਾਨਗਰ ਵਿਚ ਰਹਿੰਦੀ ਸੀ ਤੇ ਮਜ਼ਦੂਰੀ ਕਰਕੇ ਆਪਣਾ ਗੁਜਾਰਾ ਚਲਾਉਂਦੀ ਸੀ। ਉਸਦੀ 25 ਫਰਵਰੀ ਨੂੰ ਘਰ ਵਿਚ ਮੌਤ ਹੋ ਗਈ ਸੀ। ਬੱਚੇ ਨੂੰ ਮਾਂ ਦੀ ਮੌਤ ਬਾਰੇ ਪਤਾ ਨਹੀਂ ਸੀ। ਇਸ ਲਈ ਉਸਨੇ ਦੋ ਦਿਨ ਲਾਸ਼ ਕੋਲ ਹੀ ਬਿਤਾਏ। 2 ਦਿਨ ਬਾਅਦ ਜਦੋਂ ਬੱਚੇ ਨੂੰ ਭੁੱਖ ਲੱਗੀ ਤਾਂ ਉਹ ਗੁਆਂਢੀਆਂ ਦੇ ਘਰ ਗਿਆ ਤੇ ਦੱਸਿਆ ਕਿ ਉਸਦੀ ਮਾਂ ਨੇ ਖਾਣਾ ਨਹੀਂ ਬਣਾਇਆ, ਮੈਨੂੰ ਬਹੁਤ ਭੁੱਖ ਲੱਗ ਰਹੀ ਹੈ।

ਬੱਚੇ ਦੀ ਗੱਲ ਸੁਣਨ ਤੋਂ ਬਾਅਦ ਗੁਆਂਢੀਆਂ ਨੇ ਬੱਚੇ ਨੂੰ ਖਾਣਾ ਖਵਾਇਆ ਤੇ ਉਹ ਫਿਰ ਆਪਣੇ ਘਰ ਜਾ ਕੇ ਖੇਡਣ ਲੱਗਾ ਤੇ ਬਾਅਦ ਵਿਚ ਉਹ ਆਪਣੀ ਮਾਂ ਨਾਲ ਲਿਪਟ ਕੇ ਸੌਂ ਗਿਆ। ਜਦੋਂ ਲਾਸ਼ ਸੜਣ ਲੱਗੀ ਤਾਂ ਜਾ ਕੇ ਗੁਆਂਢੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।