NRI’S ਪਰਿਵਾਰਾਂ ਦੇ ਹੱਕ ‘ਚ ਨਿੱਤਰੇ ਕਿਸਾਨ ਆਗੂ, ਸਰਕਾਰ ਅਤੇ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ

0
324

ਅੰਮ੍ਰਿਤਸਰ | NRI’S ਪਰਿਵਾਰਾਂ ਦੇ ਹੱਕ ‘ਚ ਕਿਸਾਨ ਆਗੂ ਨਿੱਤਰ ਆਏ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੋਮਵਾਰ ਨੂੰ ਸਾਰੇ ਪੰਜਾਬ ਦੇ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ NRI’S ਨੇ ਕਿਸਾਨੀ ਅੰਦੋਲਨ ਚ ਸਾਡਾ ਬਹੁਤ ਸਾਥ ਦਿੱਤਾ, ਸਾਡਾ ਵੀ ਹੱਕ ਬਣਦਾ ਕਿ ਅਸੀਂ ਅੱਜ ਉਨ੍ਹਾਂ ਦਾ ਸਾਥ ਦਈਏ। NRI’S ਪਰਿਵਾਰ ਦੇ ਵਿਆਹ ਸਮਾਗਮ ‘ਚ ਹੋਈ ਗੁੰਡਾਗਰਦੀ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ NRI’S ਪਰਿਵਾਰਾਂ ਅਤੇ ਉਨ੍ਹਾਂ ਦੇ ਮਹਿਮਾਨਾਂ ‘ਤੇ ਮਾਮਲਾ ਦਰਜ ਕਰਨਾ ਨਿੰਦਣਯੋਗ ਹੈ। ਅਸੀਂ ਪ੍ਰਸ਼ਾਸਨ ਦੇ ਇਸ ਰਵਈਏ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ ਅਤੇ SHO ਅਤੇ ਮੌਜੂਦਾ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।

ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ NRI ਪਰਿਵਾਰ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਵਿਆਹ ਸਮਾਗਮ ਵਿੱਚ ਕੁੱਝ ਵਿਅਕਤੀਆਂ ਨੇ ਆ ਕੇ ਗੋਲੀਆਂ ਚਲਾਈਆਂ  ਤੇ ਹਫੜਾ ਦਫੜੀ ਵਿਚ NRI’s ਪਰਿਵਾਰ ਵੱਲੋਂ ਵੀ ਉਨ੍ਹਾਂ ਵਿਅਕਤੀਆਂ ਤੇ ਜਵਾਬੀ ਹਮਲਾ ਦਿਤਾ ਗਿਆ।  ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮੁਖ਼ਬਰ ਦੇ ਬਿਆਨਾਂ ਦੇ ਆਧਾਰ ‘ਤੇ NRI’s ਪਰਿਵਾਰਾਂ ਉੱਪਰ ਵੀ ਮਾਮਲਾ ਦਰਜ ਕਰ ਦਿੱਤਾ ਗਿਆ।  ਜਿਸ ਮਗਰੋਂ NRI’s ਪਰਿਵਾਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਿਆਹ ਸਮਾਗਮ ਦੌਰਾਨ ਇਕ ਨੰਬਰ ਦੇ ਸ਼ਰਾਬ ਖਰੀਦੀ ਗਈ ਸੀ ਪਰ ਕੁਝ ਲੋਕ ਉਨ੍ਹਾਂ ਨੂੰ ਜੈਂਤੀਪੁਰ ਦੇ ਲੋਕ ਆਪਣੇ ਕੋਲੋਂ ਸ਼ਰਾਬ ਖ਼ਰੀਦਣ ਲਈ ਗੱਲ ਕਰ ਰਹੇ ਸਨ ,ਜਿਸ ਕਰਕੇ ਉਨ੍ਹਾਂ ਵੱਲੋਂ ਵਿਆਹ ਸਮਾਗਮ ਵਿਚ ਆ ਕੇ ਮਾਹੌਲ ਨੂੰ ਖ਼ਰਾਬ ਕੀਤਾ ਗਿਆ ਅਤੇ ਗੋਲੀਆਂ ਵੀ ਚਲਾਈਆਂ ਗਈਆਂ।  NRI’s ਪਰਿਵਾਰ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਵਿਆਹ ਸਮਾਗਮ ਖ਼ਰਾਬ ਕਰ ਦਿੱਤਾ ਅਤੇ ਇਸ ਸਾਰੇ ਮਾਮਲੇ ਵਿਚ ਹੁਣ ਪੁਲਸ ਵੀ ਉਨ੍ਹਾਂ ਤੇ ਦਬਾਅ ਬਣਾ ਕੇ ਰਾਜ਼ੀਨਾਮਾ ਕਰਨ ਲਈ ਕਹਿ ਰਹੀ ਹੈ। ਪੀੜਤ NRI’s ਪਰਿਵਾਰ ਨੇ ਕਿਹਾ ਸੀ ਕਿ ਹੁਣ ਤਾਂ ਅਸੀਂ ਵਿਦੇਸ਼ਾਂ ਵਿੱਚ ਬੈਠੇ NRI’s ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਆ ਕੇ ਕੋਈ ਵੀ ਸਮਾਗਮ ਫੰਕਸ਼ਨ ਨਾ ਕਰਵਾਉਣ ,ਨਹੀਂ ‘ਤੇ ਉਨ੍ਹਾਂ ‘ਤੇ ਵੀ ਇਸ ਤਰੀਕੇ ਨਾਲ ਪੁਲਿਸ ਦਬਾਅ ਬਣਾ ਕੇ ਮਾਮਲਾ ਦਰਜ ਕਰਦੀ ਹੈ।