ਬੇਹੱਦ ਦਰਦਨਾਕ : ਦੋ ਸਕੀਆਂ ਭੈਣਾਂ ਦੇ ਇੱਕੋ ਦਿਨ ਹੋਏ ਸਨ ਵਿਆਹ, 8 ਸਾਲ ਬਾਅਦ ਇੱਕੋ ਵੇਲੇ ਉਜੜੇ ਦੋਵਾਂ ਦੇ ਸੁਹਾਗ

0
667

ਰਾਜਸਥਾਨ। ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਇਲਾਕੇ ਵਿੱਚ ਤਿੰਨ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇਕੱਠੇ ਮਾਰੇ ਗਏ 4 ਨੌਜਵਾਨਾਂ ਵਿੱਚ ਦੋ ਸਕੇ ਭਰਾ ਸਨ।

ਦੋਵੇਂ ਭਰਾਵਾਂ ਦਾ ਵਿਆਹ ਇੱਕੋ ਦਿਨ, ਇੱਕੋ ਘਰ ਵਿਚ ਹੋਇਆ ਸੀ ਤੇ ਹੁਣ ਦੋਵਾਂ ਦੀ ਇੱਕੋ ਦਿਨ ਮੌਤ ਹੋ ਗਈ। ਇਸ ਹਾਦਸੇ ਵਿਚ ਮਾਰੇ ਗਏ ਚਾਰ ਨੌਜਵਾਨਾਂ ਵਿਚ ਤਿੰਨ ਸਕੇ ਸਾਂਢੂ ਸਨ। ਚੌਥਾ ਉਨ੍ਹਾਂ ਦਾ ਚਚੇਰਾ ਸਾਲਾ ਸੀ। ਇਹ ਤਿੰਨੇ ਸਾਂਢੂ ਆਪਣੇ ਦੋ ਸਾਲਿਆਂ ਦੇ ਵਿਆਹ ਲਈ ਆਏ ਸਨ। ਤਿੰਨੇ ਸਾਂਢੂ ਵਿਆਹ ਤੋਂ ਬਾਅਦ ਦੀਆਂ ਰਸਮਾਂ ਨਿਭਾਉਣ ਲਈ ਲਾੜਿਆਂ ਨੂੰ ਸਹੁਰੇ ਘਰ ਲੈ ਕੇ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਹਾਦਸਾ ਵਾਪਰ ਗਿਆ।

ਪੁਲਿਸ ਅਨੁਸਾਰ ਹਾਦਸੇ ਵਿਚ ਜਾਨ ਗਵਾਉਣ ਵਾਲੇ ਚਾਰ ਨੌਜਵਾਨਾਂ ਵਿੱਚੋਂ ਰੁਘਾਰਾਮ ਅਤੇ ਸੀਤਾਰਾਮ ਦੋ ਸਕੇ ਭਰਾ ਸਨ। ਉਹ ਚੁਰੂ ਜ਼ਿਲ੍ਹੇ ਦੇ ਬੰਧਨਾਊ ਦੇ ਰਹਿਣ ਵਾਲੇ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਵੱਡਾ ਸਾਂਢੂ ਤਾਰਾਚੰਦ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਤਿੰਨੋਂ ਹੀ ਸਕੇ ਸਾਂਢੂ ਸਨ।

ਇਨ੍ਹਾਂ ਵਿਚ ਸੀਤਾਰਾਮ ਅਤੇ ਰੁਘਾਰਾਮ ਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ। ਸੀਤਾਰਾਮ ਦਾ ਵਿਆਹ ਰਾਣਾਸਰ ਬੀਕਾਨ ਦੀ ਰਹਿਣ ਵਾਲੀ ਮੰਜੂ ਦੇਵੀ ਅਤੇ ਰੁਘਾਰਾਮ ਦਾ ਵਿਆਹ ਰਾਜੂਦੇਵੀ ਨਾਲ ਹੋਇਆ ਸੀ।

ਇਹ ਤਿੰਨੇ ਸਾਂਢੂ ਆਪਣੇ ਦੋ ਸਾਲਿਆਂ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਰਾਣਾਸਰ ਬੀਕਾਨ ਆਏ ਹੋਏ ਸਨ। ਵਿਆਹ ਤੋਂ ਬਾਅਦ ਇਹ ਤਿੰਨੇ ਆਪਣੇ 2 ਸਾਲਿਆਂ ਦੀਆਂ ਹੋਰ ਰਸਮਾਂ ਨਿਭਾਉਣ ਲਈ ਸ਼ੁੱਕਰਵਾਰ ਰਾਤ ਨੂੰ ਸਹੁਰੇ ਘਰ ਜਾ ਰਹੇ ਸਨ। ਇਸੇ ਦੌਰਾਨ ਮੇਗਾ ਹਾਈਵੇਅ ’ਤੇ ਉਨ੍ਹਾਂ ਦੀ ਬੋਲੈਰੋ ਇੱਕ ਟਰਾਲੀ ਦੀ ਲਪੇਟ ਵਿੱਚ ਆ ਗਈ।

ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਦੀ ਬੋਲੈਰੋ ਦੇ ਪਰਖੱਚੇ ਉੱਡ ਗਏ। ਇਸ ਬੋਲੈਰੋ ਵਿੱਚ ਸੀਤਾਰਾਮ, ਤਾਰਾਚੰਦ ਅਤੇ ਰੁਘਰਾਮ ਸਮੇਤ ਪੰਜ ਹੋਰ ਲੋਕ ਸਵਾਰ ਸਨ।

ਹਾਦਸੇ ‘ਚ ਉਨ੍ਹਾਂ ਦੇ ਨਾਲ ਜਾ ਰਹੇ ਚਾਚੇ ਸਹੁਰੇ ਦੇ ਲੜਕੇ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋਵੇਂ ਲਾੜਿਆਂ ਸਮੇਤ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਬਾਅਦ ਵਿੱਚ ਰਾਹਗੀਰਾਂ ਨੇ ਉਨ੍ਹਾਂ ਨੂੰ ਨੁਕਸਾਨੀ ਬੋਲੈਰੋ ਵਿੱਚੋਂ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਵਿੱਚ ਹੜਕੰਪ ਮੱਚ ਗਿਆ। ਇਸ ਦੇ ਨਾਲ ਹੀ ਇੱਕੋ ਪਿੰਡ ਦੇ ਤਿੰਨ ਜਵਾਈਆਂ ਦੀ ਮੌਤ ਹੋਣ ਕਾਰਨ ਸੋਗ ਦੀ ਲਹਿਰ ਦੌੜ ਗਈ।