2 ਸਕੀਆਂ ਭੈਣਾਂ ਨੇ ਆਪਸ ‘ਚ ਹੋਈ ਲੜਾਈ ਝਗੜੇ ਤੋਂ ਬਾਅਦ ਖਾਧਾ ਜ਼ਹਿਰ, ਮੌਤ

0
1020

ਨਰਿੰਦਰ ਕੁਮਾਰ | ਜਲੰਧਰ

ਮਹਿਤਪੁਰ ਵਿੱਚ ਪੈਂਦੇ ਪਿੰਡ ਮਾਲੋਵਾਲ ਵਿੱਚ ਦੋ ਸਕੀਆਂ ਭੈਣਾਂ ਨੇ ਆਪਸ ਵਿੱਚ ਲੜਾਈ ਝਗੜਾ ਕਰਨ ਤੋਂ ਬਾਅਦ ਗੁੱਸੇ ਵਿੱਚ ਆ ਕਣਕ ਵਾਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਹਿਚਾਣ ਰਿਤੂ ਉਮਰ 19 ਸਾਲ ਤੇ ਤੀਰਥੋ 22 ਸਾਲ ਦੋਵੇਂ ਪੁੱਤਰੀਆਂ ਗੁਰਦੇਵ ਲਾਲ ਦੇ ਤੌਰ ਤੇ ਹੋਈ ਹੈ। ਮਹਿਤਪੁਰ ਦੇ ਐਸਐਚਓ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਵਾਂ ਪੁੱਤਰੀਆਂ ਦੇ ਪਿਤਾ ਗੁਰਦੇਵ ਲਾਲ ਨੇ ਕਿਹਾ ਕਿ ਕੱਲ੍ਹ ਦੁਪਹਿਰ ਦੋਵਾਂ ਭੈਣਾਂ ਦਾ ਕਿਸੇ ਗੱਲ ਤੋਂ ਆਪਸ ਵਿਚ ਲੜਾਈ ਝਗੜਾ ਹੋ ਗਿਆ ਦੋਵੇਂ ਇੰਨੀਆਂ ਗੁੱਸੇ ਵਿੱਚ ਆ ਗਈਆਂ ਕਿ ਘਰ ਵਿੱਚ ਪਈ ਕਣਕ ਆਲੀ ਦਵਾਈ ਖਾ ਕੇ ਦੋਵਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਜਦ ਇਹ ਘਟਨਾਕ੍ਰਮ ਹੋਇਆ ਤਾਂ ਦੋਵੇਂ ਭੈਣਾਂ ਘਰ ਵਿੱਚ ਇਕੱਲੀਆਂ ਸਨ ਤੇ ਬਾਕੀ ਘਰ ਦੇ ਮੈਂਬਰ ਕੰਮ ਤੇ ਗਏ ਹੋਏ ਸਨ। ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰ ਪੋਸਟਮਾਰਟਮ ਕਰਨ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।