ਨਵੇਂ ਕੋਰੋਨਾ ਦੇ 2 ਮਰੀਜ਼ ਜਲੰਧਰ ‘ਚ ਵੀ ਮਿਲੇ

0
426

ਜਲੰਧਰ | ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ 2 ਕੇਸ ਜਲੰਧਰ ਵਿੱਚ ਵੀ ਸਾਹਮਣੇ ਆਏ ਹਨ। ਸਟੇਟ ਨੋਡਲ ਅਫਸਰ ਡਾਕਟਰ ਰਾਜੇਸ਼ ਭਾਸਕਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਨੂੰ ਹੈਲਥ ਮਾਹਰਾਂ ਵੱਲੋਂ ਐਨ 440 ਕੇ ਨਾਂ ਦਿੱਤਾ ਗਿਆ ਹੈ।

ਦੂਜੇ ਪਾਸੇ ਸੋਮਵਾਰ ਸ਼ਾਮ ਤੱਕ ਸਿਹਤ ਵਿਭਾਗ ਨੂੰ ਜਲੰਧਰ ਦੇ 307 ਮਰੀਜਾਂ ਦੀ ਰਿਪੋਰਟ ਪਾਜੀਟਿਵ ਮਿਲੀ ਸੀ। ਇਹ ਮਰੀਜ਼ ਅਰਬਨ ਇਸਟੇਟ, ਮਾਡਲ ਟਾਊਨ, ਨਕੋਦਰ, ਫਿਲੌਰ, ਦਾਣਾ ਮੰਡੀ ਦੇ ਹਨ। ਫਿਲੌਰ ਦੇ ਚੌਧਰੀ ਮੁਹੱਲਾ ਨੂੰ ਮਾਈਕ੍ਰੋ ਕਨਟੇਨਮੈਂਟ ਜੋਨ ਬਣਾਇਆ ਗਿਆ ਸੀ ਉੱਥੇ ਹੁਣ ਹੋਰ ਕੇਸ ਸਾਹਮਣੇ ਆ ਰਹੇ ਹਨ।

ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਣ ਸਿੰਘ ਵੀ ਪਰਿਵਾਰ ਸਮੇਤ ਕੋਰੋਨਾ ਪਾਜੀਟਿਵ ਹੋ ਗਏ ਹਨ। ਇਸ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਹੁਣ ਬਿਨਾ ਮਾਸਕ ਕੋਈ ਨਗਰ ਨਿਗਮ ਦਫਤਰ ਨਹੀਂ ਜਾ ਸਕਦਾ। ਅਜਿਹਾ ਕਰਨ ਵਾਲੇ ਨੂੰ ਜੁਰਮਾਨਾ ਲਗਾਇਆ ਜਾਵੇਗਾ।

ਨਗਰ ਨਿਗਮ ਦਫਤਰ ਦੇ ਮੁਲਾਜ਼ਮਾਂ ਨੂੰ ਵੀ ਹੁਣ ਕੋਰੋਨਾ ਵੈਕਸੀਨ ਲਗਾਈ ਜਾਵੇਗੀ ਅਤੇ ਕੌਂਸਲਰਾਂ ਦੇ ਟੈਸਟ ਵਾਸਤੇ ਕੈਂਪ ਲਗਾਏ ਜਾਣਗੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)