ਸ੍ਰੀ ਮੁਕਤਸਰ ਸਾਹਿਬ . ਪੰਜਾਬ ਸਰਕਾਰ ਦੇ ਪੀਆਰ ਵਿਭਾਗ ਨੇ ਪਹਿਲਾਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਸੀ ਕਿ ਸੂਬੇ ਵਿੱਚ 30 ਜੂਨ ਤੱਕ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਕਰੀਬ 2 ਘੰਟਿਆਂ ਬਾਅਦ ਹੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ ਕਿ ਫਿਲਹਾਲ ਵਿਦਿਅਕ ਅਦਾਰੇ ਬੰਦ ਹਨ। ਬੋਰਡ ਦੇ ਪੇਪਰ ਕਦੋਂ ਹੋਣਗੇ ਇਸ ਬਾਰੇ ਨੋਟੀਫਿਕੇਸ਼ਨ ਕੱਢ ਕੇ ਦੱਸਿਆ ਜਾਏਗਾ। ਫਿਲਹਾਲ ਸਕੂਲ-ਕਾਲੇਜ਼ ਕਦੋਂ ਤੇ ਕਿਸ ਤਾਰੀਖ ਤੱਕ ਬੰਦ ਰਹਿਣਗੇ, ਇਸ ਟਵੀਟ ਕਾਰਨ ਇਸ ਤੇ ਭੰਬਲਭੁਸਾ ਪੈ ਗਿਆ ਹੈ। ਕਿਉਂਕੀ ਇਸ ਟਵੀਟ ਵਿੱਚ ਤਾਰੀਖਾਂ ਨੂੰ ਤੈਅ ਕੀਤੇ ਜਾਣ ਬਾਰੇ ਕੋਈ ਜ਼ਿਕਰ ਨਹੀਂ ਹੈ।
ਕੈਪਟਨ ਸਰਕਾਰ ਦੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਵਲੋਂ ਕੀਤੇ ਇਸ ਟਵੀਟ ਨੇ ਵਿੱਦਿਅਕ ਅਦਾਰੀਆਂ ਨੂੰ 30 ਜੂਨ ਤਕ ਛੁੱਟੀਆਂ ਦੀ ਤਾਰੀਖ ਵਧਾਏ ਜਾਣ ਦੇ ਫੈਸਲੇ ਨੂੰ ਲੈ ਕਨਫਿਉਸ ਕਰ ਦਿੱਤਾ ਹੈ। ਨਵੀਨ ਠੁਕਰਾਲ ਨੇ ਆਪਣੇ ਇਸ ਟਵੀਟ ਵਿੱਚ ਸਿੱਖਿਅਕ ਸੰਸਥਾਨ ਕਦੋਂ ਤੱਕ ਬੰਦ ਰਹਿਣਗੇ, ਬਾਰੇ ਕੋਈ ਤਾਰੀਖ ਦਾ ਜ਼ਿਕਰ ਨਹੀਂ ਕੀਤਾ ਹੈ। ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਪਿਛਲੇ ਕਈ ਦਿਨਾਂ ਤੋਂ ਫੈਸਲੇ ਲੈ ਕੇ ਫਿਰ ਵਾਪਸ ਲੈ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕਰਫਿਊ ਦਾ ਫੈਸਲਾ ਲੈ ਕੇ ਵਾਪਸ ਲੈ ਲਿਆ ਸੀ।
Note - ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ 'ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ 'ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ 'ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ 'ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।