ਪੰਜਾਬ ਦੇ ਦੋ ਗੈਂਗਸਟਰ ਮੁੰਬਈ ‘ਚ ਗ੍ਰਿਫਤਾਰ, ਅਸਲਾ ਤੇ ਕਤਲਾਂ ਸਣੇ ਚੱਲ ਰਹੇ 11 ਮਾਮਲੇ

0
982

ਮੰਬਈ, 18 ਅਕਤੂਬਰ| ਮੁੰਬਈ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਅਨੁਸਾਰ, ਪੰਜਾਬ ਦੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਦੋ ਗੈਂਗਸਟਰ ਪੰਚਮੂਰ ਸਿੰਘ ਅਤੇ ਹਿਮਾਂਸ਼ੂ ਮਾਤਾ ਨੂੰ ਮੁੰਬਈ ਦੇ ਕੁਰਲਾ ਖੇਤਰ ਵਿੱਚ ਕਲਪਨਾ ਥੀਏਟਰ, ਐਲਬੀਐਸ ਰੋਡ ਨੇੜੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਖ਼ਿਲਾਫ਼ ਪੰਜਾਬ ਵਿੱਚ ਅਗਵਾ, ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਹੋਰ 11 ਕੇਸ ਦਰਜ ਹਨ। ਇਸ ਤੋਂ ਇਲਾਵਾ ਹੁਣ ਬਣਦੀ ਕਾਰਵਾਈ ਕਰਕੇ ਉਸ ਨੂੰ ਜਲੰਧਰ ਦੀ ਟੀਮ ਹਵਾਲੇ ਕੀਤਾ ਜਾ ਰਿਹਾ ਹੈ।