ਅਮ੍ਰਿਤਸਰ ‘ਚ ਗਲੀ ਕ੍ਰਿਕੇਟ ਖੇਡਣ ਦੌਰਾਨ ਦੋ ਭਰਾਵਾਂ ਚ ਚੱਲੀਆਂ ਗੋਲਿਆਂ, 4 ਜਖਮੀ – ਸੀਸੀਟੀਵੀ ਫੁਟੇਜ਼ ਸਾਹਮਣੇ ਆਈ

0
702

ਅਮ੍ਰਿਤਸਰ. ਭਾਈ ਮੰਝ ਸਿੰਘ ਰੋਡ ਤੇ ਗਲੀ ਕ੍ਰਿਕੇਟ ਖੇਡਣ ਦੌਰਾਨ ਦੋ ਭਰਾਵਾਂ ਵਿੱਚ ਗੋਲੀਆਂ ਚੱਲਣ ਦੀ ਸਨਸਨੀਖੇਜ ਖਬਰ ਹੈ। ਇਸ ਘਟਨਾ ਵਿੱਚ ਇੱਕ ਮਹਿਲਾ ਤੇ ਦੋ ਬੱਚੇਆਂ ਨੂੰ ਗੋਲੀਆਂ ਦੇ ਛਰ੍ਰੇ ਲੱਗੇ ਹਨ। ਕੁਲ ਚਾਰ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਕਾਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕ੍ਰਿਕੇਟ ਖੇਲਣ ਦੋਰਾਨ ਮਾਮੂਲੀ ਜਿਹੀ ਗੱਲ ਤੇ ਇਹ ਝਗੜਾ ਸ਼ੁਰੂ ਹੋਇਆ ਸੀ। ਇਹ ਸਾਰਾ ਵਿਵਾਦ ਬਾਲ ਨੂੰ ਲੈ ਕੇ ਸੁਰੂ ਹੋਇਆ ਤੇ ਇਸ ਧਿਰ ਨੇ ਤੇਜਧਾਰ ਹਥਿਆਰ ਕੱਢ ਲਏ ਤੇ ਦੂਜੀ ਧਿਰ ਵਲੋਂ ਘਰੋਂ ਦੁਨਾਲੀ ਲਿਆ ਕੇ ਫਾਇਰਿੰਗ ਕਰਣੀ ਸ਼ੁਰੂ ਕਰ ਦਿੱਤੀ ਗਈ। ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਲੋਕਾਂ ਦੇ ਮੁਤਾਬਿਕ ਦੋਵੇਂ ਧਿਰਾਂ ਦੇ ਜਿਹੜੇ ਮੁੰਡੇਆਂ ਵਿੱਚ ਝਗੜਾ ਹੋਇਆ, ਉਹ ਦੋਵੇਂ ਮੁੰਡੇ ਭਰਾ ਸਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।