ਗੁਰਦਾਸਪੁਰ ਦੇ ਖੇਤਾਂ ‘ਚ ਸਵੇਰੇ-ਸਵੇਰੇ ਮਿਲੀਆਂ 2 ਲਾਸ਼ਾਂ, ਸਿਰ ‘ਤੇ ਸੱਟ ਮਾਰ ਕੇ ਹੋਏ ਮਰਡਰ

0
946

ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਫ਼ਜ਼ੂਪੁਰ ਵਿੱਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ਵਿੱਚ ਦੋ ਲਾਸ਼ਾਂ ਦੇਖੀਆਂ ਗਈਆਂ। ਮ੍ਰਿਤਕਾਂ ਦੀ ਉਮਰ ਕਰੀਬ 40 ਸਾਲ ਲਗਦੀ ਹੈ।

ਸਰਪੰਚ ਬਲਵਿੰਦਰ ਪਾਲ ਅਤੇ ਵਸਨੀਕਾਂ ਨੇ ਦੱਸਿਆ ਕਿ ਮ੍ਰਿਤਕ ਸ਼ਾਮ ਲਾਲ ਅਤੇ ਸਟੀਫਨ ਦੋਵੇ ਪਿੰਡ ਲੇਹਲ ਦੇ ਰਹਿਣ ਵਾਲੇ ਹਨ। ਦੋਵੇਂ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨਘਾਟ ਵਿੱਚ ਰਹਿ ਕੇ ਮਿਹਨਤ-ਮਜ਼ਦੂਰੀ ਕਰਦੇ ਸਨ।

ਅੱਜ ਸਵੇਰੇ ਖਬਰ ਮਿਲਣ ਤੋਂ ਬਾਅਦ ਜਦੋਂ ਮੌਕੇ ‘ਤੇ ਜਾ ਕੇ ਵੇਖਿਆਂ ਤਾਂ ਦੋਹਾਂ ਦੀਆਂ ਲਾਸ਼ਾਂ ਸਾਹਮਣੇ ਪਈਆਂ ਸਨ। ਵੇਖਣ ਤੋਂ ਲਗਦਾ ਹੈ ਕਿ ਜਿਵੇਂ ਇਹਨਾਂ ਨੂੰ ਇੱਥੇ ਕਤਲ ਕਰਕੇ ਦੋਨਾਂ ਦੀਆਂ ਲਾਸ਼ਾਂ ਨੂੰ ਘੜੀਸ ਕੇ ਖੇਤਾਂ ਵਿੱਚ ਸੁੱਟ ਦਿਤਾ ਹੋਵੇ।

ਸ਼ਾਮ ਲਾਲ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਹੈ ਜਦਕਿ ਸਟੀਫਨ ਦੇ ਪਰਿਵਾਰ ਵਿੱਚ ਸਿਰਫ ਬਜ਼ੁਰਗ ਮਾਂ ਹੈ।

ਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਮੁਤਾਬਿਕ ਸ਼ਮਸ਼ਾਨਘਾਟ ‘ਚ ਰੋਜ਼ਾਨਾ ਰਾਤ ਨੂੰ ਨੌਜਵਾਨਾਂ ਦਾ ਇਕੱਠ ਹੁੰਦਾ ਸੀ। ਲੱਗਦਾ ਹੈ ਕੇ ਝਗੜੇ ਦੌਰਾਨ ਕਿਸੇ ਨੇ ਦੋਹਾਂ ਦੇ ਸਿਰ ਵਿੱਚ ਗਮਲੇ ਮਾਰ ਕੇ ਕਤਲ ਕਰ ਦਿੱਤਾ। ਜਲਦ ਕੇਸ ਨੂੰ ਸੁਲਝਾ ਲਿਆ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)