ਮੋਗਾ | ਯੂਟਿਊਬ ‘ਤੇ ਵੀਡੀਓ ਨੂੰ ਡਿਲੀਟ ਕਰਵਾਉਣ ਲਈ ਵਿਅਕਤੀ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ 2 ਲੱਖ 43 ਹਜ਼ਾਰ 400 ਰੁਪਏ ਦੀ ਠੱਗੀ ਮਾਰੀ ਗਈ। ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਪਰਚਾ ਕਰ ਲਿਆ ਹੈ।
ਸਾਈਬਰ ਸੈੱਲ ਦੇ ਇਚਾਰਜ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਸਤੀਸ਼ ਕੁਮਾਰ ਵਲੋਂ ਐੱਸਐੱਸਪੀ ਮੋਗਾ ਨੂੰ ਸ਼ਿਕਾਇਤ ਵਿਚ ਕਿਹਾ ਗਿਆ ਕਿ ਉਸ ਨੂੰ 3 ਅਕੂਤਬਰ 2022 ਨੂੰ ਅਜ਼ੂਬ ਵਾਸੀ ਲੱਕੜਜਾਮ ਮੱਧ ਪ੍ਰਦੇਸ਼ ਨੇ ਵਟਸਐਪ ‘ਤੇ ਕਿਹਾ ਕਿ ਉਹ ਦਿੱਲੀ ਸਾਈਬਰ ਸੈੱਲ ਤੋਂ ਬੋਲ ਰਿਹਾ ਹੈ। ਤੁਸੀਂ ਯੂਟਿਊਬ ‘ਤੇ ਇਕ ਵੀਡੀਓ ਪਾਈ ਹੈ, ਜਿਸ ਨੂੰ ਡਿਲੀਟ ਕਰਵਾਉਣ ਲਈ ਪੈਸੇ ਭੇਜੋ।
ਮੁਲਜ਼ਮ ਨੇ ਉਸ ਕੋਲੋਂ ਲੱਖਾਂ ਰੁਪਏ ਹਾਸਲ ਕਰਕੇ ਧੋਖਾਧੜੀ ਕੀਤੀ। ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਸ਼ਿਕਾਇਕਕਰਤਾ ਦੇ ਦੋਸ਼ ਸਹੀ ਪਾਏ ਜਾਣ ‘ਤੇ ਠੱਗੀ ਮਾਰਨ ਦੇ ਦੋਸ਼ ‘ਚ ਅਜ਼ੂਬ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।