ਟਵਿੱਟਰ ਨੂੰ ਟੱਕਰ : META ਨੇ ਲਾਂਚ ਕੀਤਾ THREADS APP, 2 ਘੰਟਿਆਂ ‘ਚ 20 ਲੱਖ ਲੋਕਾਂ ਨੇ ਕੀਤਾ ਡਾਊਨਲੋਡ

0
851

ਨਿਊਜ਼ ਡੈਸਕ| ਸੋਸ਼ਲ ਮੀਡੀਆ ਫਰਮ ਮੈਟਾ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਨਵੀਂ ਮਾਈਕ੍ਰੋ-ਬਲੌਗਿੰਗ ਸਾਈਟ ਥ੍ਰੈਡਸ ਲਾਂਚ ਕੀਤੀ। ਇਸ ਨੂੰ ਟਵਿੱਟਰ ਦਾ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ। ਕੁਝ ਯੂਜ਼ਰਸ ਇਸ ਨੂੰ ‘ਟਵਿਟਰ ਕਿਲਰ’ ਦਾ ਨਾਂ ਵੀ ਦੇ ਰਹੇ ਹਨ।

ਦੱਸ ਦਈਏ ਕਿ ਸ਼ੁਰੂਆਤੀ ਘੰਟਿਆਂ ਵਿੱਚ ਥ੍ਰੈਡਸ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਦੇ ਲਾਂਚ ਹੋਣ ਦੇ ਚਾਰ ਘੰਟਿਆਂ ਦੇ ਅੰਦਰ, 50 ਲੱਖ ਉਪਭੋਗਤਾਵਾਂ ਨੇ ਸਾਈਨ ਅਪ ਕੀਤਾ। ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ ਸੀ ਕਿ ਸਿਰਫ ਦੋ ਘੰਟਿਆਂ ਵਿੱਚ 20 ਲੱਖ ਲੋਕ ਥ੍ਰੈਡਸ ਨਾਲ ਜੁੜ ਗਏ ਹਨ। ਟਵਿੱਟਰ ਵਾਂਗ, ਇਹ ਇੱਕ ਟੈਕਸਟ-ਅਧਾਰਿਤ ਸਾਈਟ ਵੀ ਹੈ।

ਯੂਜ਼ਰਸ ਇਸ ‘ਤੇ 500 ਅੱਖਰਾਂ ਤੱਕ ਦੇ ਥ੍ਰੈਡ ਪੋਸਟ ਨੂੰ ਪ੍ਰਕਾਸ਼ਿਤ ਕਰ ਸਕਦੇ ਹਨ। ਇਸ ‘ਤੇ ਲਿੰਕ, ਫੋਟੋ ਅਤੇ ਵੀਡੀਓ ਵੀ ਸ਼ੇਅਰ ਕੀਤੇ ਜਾ ਸਕਦੇ ਹਨ। ਵੀਡੀਓਜ਼ 5 ਮਿੰਟ ਤੱਕ ਲੰਬੇ ਹੋ ਸਕਦੇ ਹਨ। ਇਸਨੂੰ ਹੁਣੇ ਹੀ 100 ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਹੈ।

ਥ੍ਰੈਡਸ ਨੂੰ ਹੁਣ ਭਾਰਤ ਵਿੱਚ ਵੀ ਉਪਲਬਧ ਕਰਾਇਆ ਗਿਆ ਹੈ। ਥ੍ਰੈਡਸ ਨੂੰ ਗੂਗਲ ਪਲੇ-ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਇੰਸਟਾਗ੍ਰਾਮ ‘ਤੇ ਬਲੂ ਟਿਕ ਹੈ, ਭਾਵ ਜੇਕਰ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਪਹਿਲਾਂ ਹੀ ਵੈਰੀਫਾਈਡ ਹੈ ਤਾਂ ਥ੍ਰੈਡਸ ਅਕਾਊਂਟ ਆਪਣੇ ਆਪ ਵੈਰੀਫਾਈ ਹੋ ਜਾਵੇਗਾ।

ਤੁਸੀਂ ਐਪਲ ਦੇ ਐਪ ਸਟੋਰ ਤੋਂ ਥ੍ਰੈਡਸ ਨੂੰ ਮੁਫ਼ਤ ਵਿੱਚ ਡਾਊਨਲੋਡ ਵੀ ਕਰ ਸਕਦੇ ਹੋ। ਥ੍ਰੈਡਸ ਵਿੱਚ, ਤੁਸੀਂ ਆਪਣੀ ਇੰਸਟਾਗ੍ਰਾਮ ਆਈਡੀ ਨਾਲ ਲੌਗਇਨ ਕਰ ਸਕਦੇ ਹੋ।