ਸਿਧਾਰਥ ਸ਼ੁਕਲਾ ਤੋਂ ਪ੍ਰਤਿਊਸ਼ਾ ਬੈਨਰਜੀ ਤੱਕ TV ਸੈਲੇਬਸ, ਜਿਨ੍ਹਾਂ ਨੇ ਛੋਟੀ ਉਮਰ ‘ਚ ਹੀ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

0
7125

TV ਇੰਡਸਟਰੀ ਦੇ ਕਈ ਫੇਮਸ ਐਕਟਰਸ ਛੋਟੀ ਉਮਰ ‘ਚ ਹੀ ਦੁਨੀਆ ਛੱਡ ਗਏ। ਹਾਲ ਹੀ ‘ਚ ਹੋਏ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਤਾਂ ਸਾਰੇ ਸਦਮੇ ‘ਚ ਹਨ ਹੀ, ਸੁਸ਼ਾਂਤ ਸਿੰਘ ਰਾਜਪੂਤ, ਪ੍ਰਤਿਊਸ਼ਾ ਬੈਨਰਜੀ ਜਿਹੇ ਕਈ ਫੇਮਸ ਐਕਟਰਸ ਹਨ, ਜਿਨ੍ਹਾਂ ਦੀ ਅਣਆਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਮੁੰਬਈ (ਮੁਕੇਸ਼) |

40 ਸਾਲ ਦੇ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਨੇ ਸਭ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਸਿਧਾਰਥ ਦੀ ਮੌਤ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਦਿਲ ਦਾ ਦੌਰਾ ਪੈਣ ਦੀ ਕੋਈ ਉਮਰ ਨਹੀਂ ਰਹੀ। ਯੰਗ ਏਜ ਲੋਕ ਵੀ ਇਸ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ।

ਸਿਧਾਰਥ ਤੇ ਪ੍ਰਤਿਊਸ਼ਾ ਬੈਨਰਜੀ ਤੋਂ ਲੈ ਕੇ ਉਨ੍ਹਾਂ ਐਕਟਰਸ ‘ਤੇ ਨਜ਼ਰ ਪਾਉਂਦੇ ਹਾਂ, ਜੋ ਘੱਟ ਉਮਰ ਵਿੱਚ ਹੀ ਦੁਨੀਆ ਛੱਡ ਗਏ।

ਬੀਤੀ 2 ਸਤੰਬਰ ਨੂੰ ਜਦੋਂ ਟੀਵੀ ਦੇ ਫੇਮਸ ਐਕਟਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਖਬਰ ਆਈ ਤਾਂ ਲੋਕ ਸੁੰਨ ਹੋ ਗਏ। ਸਭ ਦੀ ਜ਼ੁਬਾਨ ‘ਤੇ ਇਹੀ ਸਵਾਲ ਸੀ ਕਿ ਕੀ ਇਹ ਕੋਈ ਜਾਣ ਦੀ ਉਮਰ ਹੈ। ਬਹੁਤ ਥੋੜ੍ਹੇ ਸਮੇਂ ‘ਚ ਹੀ ਬੇਹੱਦ ਪਾਪੂਲਰ ਹੋਏ ਐਕਟਰ ਦੇ ਜਾਣ ਨਾਲ ਸਾਰਿਆਂ ਨੂੰ ਦੁੱਖ ਸਤਾ ਰਿਹਾ ਹੈ।

ਕੁਝ ਏਦਾਂ ਹੀ ਹੋਇਆ ਸੀ ਜਦੋਂ ਵਧੂ ਫੇਮ ਐਕਟ੍ਰੈੱਸ ਪ੍ਰਤਿਊਸ਼ਾ ਬੈਨਰਜੀ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਸੀ। 12 ਅਪ੍ਰੈਲ 2016 ਨੂੰ ਉਨ੍ਹਾਂ ਦੇ ਮੁੰਬਈ ਵਾਲੇ ਘਰ ‘ਚ ਪ੍ਰਤਿਊਸ਼ਾ ਦੀ ਲਾਸ਼ ਮਿਲੀ ਸੀ।

ਜਮਸ਼ੇਰਪੁਰ ਦੀ ਰਹਿਣ ਵਾਲੀ ਐਕਟ੍ਰੈੱਸ ਆਪਣਾ ਕਰੀਅਰ ਬਣਾਉਣ ਮੁੰਬਈ ਆਈ ਸੀ ਤੇ ਆਨੰਦੀ ਦਾ ਰੋਲ ਪਲੇਅ ਕਰਕੇ ਦੇਖਦੇ ਹੀ ਦੇਖਦੇ ਹਰ ਘਰ ਦਾ ਜਾਣਿਆ-ਪਛਾਣਿਆ ਨਾਂ ਬਣ ਗਈ ਸੀ। ਪ੍ਰਤਿਊਸ਼ਾ ਦੀ ਮੌਤ ਪਿੱਛੇ ਉਸ ਦੇ ਬੁਆਏ ਫ੍ਰੈਂਡ ਰਾਹੁਲ ਰਾਜ ਨੂੰ ਦੱਸਿਆ ਜਾ ਰਿਹਾ ਹੈ।

ਟੀਵੀ ਤੋਂ ਆਪਣਾ ਕਰੀਅਰ ਸ਼ੁਰੂ ਕਰਕੇ ਬਾਲੀਵੁੱਡ ‘ਚ ਵੀ ਆਪਣਾ ਸਿੱਕਾ ਜਮਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਬਾਂਦ੍ਰਾ ਵਾਲੇ ਘਰ ‘ਚ ਮ੍ਰਿਤਕ ਪਾਏ ਗਏ ਸਨ। ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਸਾਰੇ ਹੈਰਾਨ ਰਹਿ ਗਏ ਸਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਲੰਮੇ ਸਮੇਂ ਤੱਕ ਜਾਂਚ-ਪੜਤਾਲ ਚੱਲੀ। CBI ਜਾਂਚ ਅਜੇ ਵੀ ਜਾਰੀ ਹੈ।

ਟੀਵੀ ਐਕਟਰ ਸਮੀਰ ਸ਼ਰਮਾ ਵੀ 6 ਅਗਸਤ 2020 ਨੂੰ ਆਪਣੇ ਮਲਾਡ ਵਾਲੇ ਘਰ ‘ਚ ਲਟਕੇ ਹੋਏ ਮਿਲੇ ਸਨ। ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਸੀ ਕਿ ਉਹ ਖਰਾਬ ਹਾਲਾਤ ਤੋਂ ਪ੍ਰੇਸ਼ਾਨ ਸੀ ਤੇ ਮਨੋਚਿਕਿਤਸਕ ਤੋਂ ਇਲਾਜ ਕਰਵਾ ਰਿਹਾ ਸੀ। ਇਸ ਐਕਟਰ ਦੀ ਉਮਰ 44 ਸਾਲ ਸੀ।

ਟੀਵੀ ਦੇ ਪਾਪੂਲਰ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੀ ਐਕਟ੍ਰੈੱਸ ਦਿਵਿਆ ਭਟਨਾਗਰ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। 26 ਨਵੰਬਰ 2020 ਦੀ ਸਵੇਰ 3 ਵਜੇ ਦਿਵਿਆ ਨੂੰ ਅਟੈਕ ਹੋਇਆ ਸੀ। ਇਸ ਸਮੇਂ ਉਨ੍ਹਾਂ ਦੀ ਉਮਰ ਸਿਰਫ 34 ਸਾਲ ਸੀ। ਉਨ੍ਹਾਂ ਦੇ ਪਤੀ ਗਗਨ ‘ਤੇ ਸਰੀਰਕ ਤੇ ਮਾਨਸਿਕ ਟਾਰਚਰ ਦੇ ਆਰੋਪ ਲੱਗੇ ਸਨ।

42 ਸਾਲ ਦੇ ਕੁਸ਼ਲ ਪੰਜਾਬੀ ਇਕ ਟੈਲੇਂਟਡ ਤੇ ਫਿਟ ਐਕਟਰ ਮੰਨੇ ਜਾਂਦੇ ਸਨ। ਕੁਸ਼ਲ ਨੇ ਟੀਵੀ ਤੇ ਫਿਲਮ ਦੋਵਾਂ ‘ਚ ਹੀ ਕੰਮ ਕੀਤਾ। 26 ਦਸੰਬਰ 2019 ਨੂੰ ਆਪਣੇ ਮੁੰਬਈ ਰੈਜ਼ੀਡੈਂਸ ‘ਚ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਡਿਪ੍ਰੈਸ਼ਨ ਤੋਂ ਪੀੜਤ ਸੀ।

26 ਸਾਲ ਦੀ ਟੀਵੀ ਐਕਟ੍ਰੈੱਸ ਸੇਜਲ ਸ਼ਰਮਾ ਵੀ ਆਪਣੇ ਮੁੰਬਈ ਦੇ ਮੀਰਾ ਰੋਡ ਸਥਿਤ ਘਰ ‘ਚ ਲਟਕੀ ਹੋਈ ਮਿਲੀ ਸੀ। 24 ਜਨਵਰੀ 2020 ਨੂੰ ਐਕਟ੍ਰੈੱਸ ਨੇ ਇਕ ਸੁਸਾਈਡ ਨੋਟ ਲਿਖਿਆ ਸੀ ਕਿ ਉਸ ਦੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।

25 ਸਾਲ ਦੀ ਪ੍ਰੇਕਸ਼ਾ ਮਹਿਤਾ ਨੇ 25 ਮਈ 2020 ਨੂੰ ਸੁਸਾਈਡ ਕਰ ਲਿਆ ਸੀ। ਘਰ ਵਾਲਿਆਂ ਦੀ ਮੰਨੀਏ ਤਾਂ ਲਾਕਡਾਊਨ ‘ਚ ਕੰਮ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਸੀ। ਪ੍ਰੇਕਸ਼ਾ ਦੇ ਕਮਰੇ ‘ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਸੀ, ਜਿਸ ਵਿੱਚ ਲਿਖਿਆ ਸੀ, ”ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ‘ਚ ਜੁਟੀ ਹੋਈ ਹਾਂ ਪਰ ਹੋ ਨਹੀਂ ਪਾ ਰਹੀ। ਮੇਰੇ ਟੁੱਟੇ ਹੋਏ ਸੁਪਨਿਆਂ ਨੇ ਮੇਰੇ ਕਾਨਫੀਡੈਂਸ ਦਾ ਦਮ ਤੋੜ ਦਿੱਤਾ ਹੈ।”

ਸਿਰਫ 21 ਸਾਲ ਦੇ ਦਾਨਿਸ਼ ਜ਼ੇਹਨ ਦੀ ਮੌਤ ਸੜਕ ਹਾਦਸੇ ‘ਚ 20 ਦਸੰਬਰ 2018 ਨੂੰ ਹੋ ਗਈ ਸੀ। ਵਿਕਾਸ ਗੁਪਤਾ ਦੇ ਰਿਐਲਿਟੀ ਸ਼ੋਅ ‘Ace of Space’ ਵਿੱਚ ਨਜ਼ਰ ਆਏ ਸੀ। ਆਪਣੇ ਸਟਾਇਲ ਤੇ ਵੀਡੀਓ ਕਰਕੇ ਦਾਨਿਸ਼ ਦੀ ਸੋਸ਼ਲ ਮੀਡੀਆ ‘ਤੇ ਕਾਫੀ ਫੈਨ ਫਾਲਾਇੰਗ ਸੀ।