ਅਮਰੀਕਾ ਦੇ ਰਾਸ਼ਟਰਪਤੀ ਚੋਣ ‘ਚ ਟਰੰਪ ਜਿੱਤ ਦੇ ਨੇੜੇ, ਸਿਰਫ 23 ਸੀਟਾਂ ਦੂਰ ਬਹੁਮਤ ਤੋਂ

0
2301

ਵਾਸ਼ਿੰਗਟਨ, 6 ਨਵੰਬਰ | ਅਮਰੀਕੀ ਰਾਸ਼ਟਰਪਤੀ ਚੋਣ ਵਿਚ ਸਿਰਫ਼ 7 ਰਾਜਾਂ ਵਿੱਚ ਗਿਣਤੀ ਬਾਕੀ ਹੈ। ਹੁਣ ਤੱਕ 43 ਰਾਜਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ 27 ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ 15 ਵਿਚ ਜਿੱਤ ਹਾਸਲ ਕੀਤੀ ਹੈ। ਇਕ ਸੂਬੇ ਮੇਨ ਵਿਚ ਦੋਵਾਂ ਪਾਰਟੀਆਂ ਨੂੰ ਇਕ-ਇਕ ਸੀਟ ਮਿਲੀ ਹੈ।

ਟਰੰਪ ਹੁਣ ਬਹੁਮਤ ਤੋਂ ਸਿਰਫ਼ 23 ਸੀਟਾਂ ਦੂਰ ਹਨ। ਉਨ੍ਹਾਂ ਨੂੰ 538 ਸੀਟਾਂ ‘ਚੋਂ 248 ਸੀਟਾਂ ਮਿਲੀਆਂ ਹਨ, ਜਦਕਿ ਕਮਲਾ ਨੂੰ 214 ਸੀਟਾਂ ਮਿਲੀਆਂ ਹਨ। ਦੋਵਾਂ ਵਿਚਾਲੇ ਸਿਰਫ 34 ਸੀਟਾਂ ਦਾ ਫਰਕ ਹੈ। ਹਾਲਾਂਕਿ ਟਰੰਪ ਬਾਕੀ 7 ਵਿੱਚੋਂ 6 ਰਾਜਾਂ ਵਿੱਚ ਅੱਗੇ ਚੱਲ ਰਹੇ ਹਨ। ਅਜਿਹੇ ‘ਚ ਸਖਤ ਟੱਕਰ ਦੇਣ ਦੇ ਬਾਵਜੂਦ ਕਮਲਾ ਚੋਣ ਹਾਰਨ ਦੇ ਕੰਢੇ ‘ਤੇ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)