ਹੁਸ਼ਿਆਰਪੁਰ ਰੋਡ ‘ਤੇ 300 ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

0
848

ਗੜ੍ਹਸ਼ੰਕਰ | ਸ਼ਹਿਰ ਦੇ ਭੀੜਭਾੜ ਵਾਲੇ ਹੁਸ਼ਿਆਰਪੁਰ ਰੋਡ ‘ਤੇ ਸਵੇਰੇ ਕਰੀਬ 6 ਵਜੇ ਗੈਸ ਸਿਲੰਡਰਾਂ ਨਾਲ ਲੱਦੇ ਇਕ ਟਰੱਕ ਨੂੰ ਅੱਗ ਲੱਗ ਗਈ, ਜਿਸ ਨਾਲ ਹਾਲਾਤ ਕਾਫੀ ਦਹਿਸ਼ਤ ਵਾਲੇ ਬਣ ਗਏ ਤੇ ਲੋਕ ਸਹਿਮ ਗਏ।

ਲੋਕਾਂ ਨੇ ਜਦੋਂ ਟਰੱਕ ‘ਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਅੱਗ ਲੱਗਣ ਦੀ ਸੂਚਨਾ ਟਰੱਕ ਡਰਾਈਵਰ ਨੂੰ ਦਿੱਤੀ। ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ।

ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸੇ ਸਮੇਂ ਮੌਕੇ ‘ਤੇ ਪਹੁੰਚ ਗਈਆਂ। ਦੁਕਾਨਦਾਰ ਵੀ ਟਰੱਕ ਡਰਾਈਵਰ ਦੀ ਮਦਦ ਲਈ ਭੱਜੇ ਆਏ ਤੇ ਉਨ੍ਹਾਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਇਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਅੱਗ ਸ਼ਾਂਤ ਹੋ ਚੁੱਕੀ ਸੀ।

ਟਰੱਕ ਡਰਾਈਵਰ ਨਰੇਸ਼ ਕੁਮਾਰ ਨੇ ਦੱਸਿਆ ਕਿ ਟਰੱਕ ‘ਚ HP ਗੈਸ ਨਾਲ ਭਰੇ 300 ਸਿਲੰਡਰ ਹਨ ਤੇ ਉਹ ਹੁਸ਼ਿਆਰਪੁਰ ਤੋਂ ਆ ਰਿਹਾ ਸੀ, ਜੇਕਰ ਸਮਾਂ ਰਹਿੰਦੇ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ। ਅੱਗ ਲੱਗਣ ਦੇ ਕਾਰਨ ਬਾਰੇ ਉਸ ਨੇ ਦੱਸਿਆ ਕਿ ਕੋਈ ਸਪਰਿੰਗ ਨਿਕਲਣ ਜਾਂ ਲੈਦਰ ਜੁੜਨ ਨਾਲ ਅੱਗ ਲੱਗੀ ਹੋ ਸਕਦੀ ਹੈ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।