ਹਿਸਾਰ | ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ਤੋਂ ਅੰਦੋਲਨ ਖਤਮ ਕਰਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਰਿਆਣਾ ਦੇ ਹਿਸਾਰ ‘ਚ ਹਾਦਸਾ ਵਾਪਰ ਗਿਆ। ਸ਼ਨੀਵਾਰ ਸਵੇਰੇ ਕਰੀਬ 7 ਵਜੇ ਨੈਸ਼ਨਲ ਹਾਈਵੇਅ 9 (NH-9) ‘ਤੇ ਟਰੱਕ ਕਿਸਾਨਾਂ ਦੀ ਟਰਾਲੀ ਨਾਲ ਟਕਰਾ ਗਿਆ।
ਪਿੰਡ ਢੰਡੂਰ ਨੇੜੇ ਵਾਪਰੇ ਇਸ ਹਾਦਸੇ ਵਿੱਚ ਮੁਕਤਸਰ ਸਾਹਿਬ, ਪੰਜਾਬ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀ ਹੋਏ 8 ਕਿਸਾਨਾਂ ‘ਚੋਂ ਇਕ ਅਜੈਪ੍ਰੀਤ ਦੀ ਹਸਪਤਾਲ ‘ਚ ਮੌਤ ਹੋ ਗਈ।
ਅੰਦੋਲਨ ਖਤਮ ਕਰਕੇ ਘਰਾਂ ਨੂੰ ਪਰਤ ਰਹੇ ਪੰਜਾਬ ਦੇ ਕਿਸਾਨ NH 9 ਤੋਂ ਲੰਘ ਰਹੇ ਸਨ, ਜਦੋਂ ਉਨ੍ਹਾਂ ਦਾ ਕਾਫ਼ਲਾ ਹਿਸਾਰ ਦੇ ਢੰਡੂਰ ਨੇੜੇ ਬਗਲਾ ਰੋਡ ਮੋੜ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਰਾਲੀ ਪਲਟ ਗਈ। ਟਰਾਲੀ ਵਿੱਚ ਮੁਕਤਸਰ ਸਾਹਿਬ ਦੇ ਕਿਸਾਨ ਸੁਖਵਿੰਦਰ ਸਿੰਘ (38) ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜ਼ਖਮੀ ਅਜੈਪ੍ਰੀਤ (38), ਗੋਗਾ (62) ਤੇ ਦਾਰਾ ਸਿੰਘ (55) ਨੂੰ ਹਿਸਾਰ ਦੇ ਚੂੜਾਮਣੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਇਕ ਹੋਰ ਕਿਸਾਨ ਅਜੈਪ੍ਰੀਤ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਉਨ੍ਹਾਂ ਨਾਲ ਆਏ ਜ਼ਿਲ੍ਹਾ ਮੁਕਤਸਰ ਦੇ ਪਿੰਡ ਆਸ਼ਾਬੁੱਟਰ ਦੇ ਰਹਿਣ ਵਾਲੇ ਮੋਗਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਸਾਰੇ ਟਿੱਕਰੀ ਬਾਰਡਰ ਤੋਂ ਚੱਲੇ ਸਨ। ਉਨ੍ਹਾਂ ਨੇ ਸਵਰਾਜ ਟਰੈਕਟਰ ਦੇ ਪਿੱਛੇ 2 ਟਰਾਲੀਆਂ ਲਾਈਆਂ ਹੋਈਆਂ ਸਨ। ਰਸਤੇ ਵਿੱਚ ਟਰੱਕ ਨੇ ਪਿਛਲੀ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜੋ ਪਲਟ ਗਈ।
ਟਰੱਕ ਦੀ ਟੱਕਰ ਨਾਲ ਪਿਛਲੀ ਟਰਾਲੀ ਦਾ ਐਕਸਲ ਟੁੱਟ ਗਿਆ ਤੇ ਇਹ ਸਾਹਮਣੇ ਵਾਲੀ ਟਰਾਲੀ ਵਿੱਚ ਜਾ ਵੜੀ, ਜਿਸ ਕਾਰਨ ਅਗਲੀ ਟਰਾਲੀ ਵਿੱਚ ਸੁੱਤੇ ਪਏ 8 ਕਿਸਾਨ ਜ਼ਖਮੀ ਹੋ ਗਏ।
ਟਰੱਕ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਹਾਈਵੇਅ ਦੇ ਕਿਨਾਰੇ ਲੱਗੀ ਗਰਿੱਲ ਨਾਲ ਵੀ ਜਾ ਟਕਰਾਇਆ। ਜ਼ਖਮੀ ਕਿਸਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਕ ਨੂੰ ਛੱਡ ਕੇ ਬਾਕੀਆਂ ਦੀ ਹਾਲਤ ਨਾਰਮਲ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ