ਸਿਵਲ ਹਸਪਤਾਲ ‘ਚ ਵਿਅਕਤੀ ਨੂੰ ਐਚਆਈਵੀ ਮਰੀਜ਼ ਦਾ ਚੜਾਇਆ ਖ਼ੂਨ, ਕਰਮਚਾਰੀ ਕੀਤੇ ਸੈਂਸਪੈਡ

0
2699

ਬਠਿੰਡਾ | ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਥੈਲੇਸੀਮੀਆ ਮਰੀਜ਼ ਨੂੰ ਐਚਆਈਵੀ ਪ੍ਰਭਾਵਿਤ ਵਿਅਕਤੀ ਦਾ ਖੂਨ ਚੜ੍ਹਾਇਆ ਦਿੱਤਾ। ਗਲਤ ਖੂਨ ਚੜਾਉਣ ਤੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੂੰ ਸੈਂਸਪੈਡ ਕਰ ਦਿੱਤਾ ਹੈ। ਹਸਪਤਾਲ ਦੇ ਕਰਮਚਾਰੀਆਂ ਨੇ ਖੂਨਦਾਨੀ ਕੋਲੋਂ ਖੂਨ ਲੈਣ ਤੋਂ ਬਾਅਦ ਖੂਨ ਦੀ ਜਾਂਚ ਨਹੀਂ ਸੀ ਕੀਤੀ, ਸਿੱਧਾ ਹੀ ਥੈਲੇਸੀਮੀਆ ਮਰੀਜ਼ ਨੂੰ ਖੂਨ ਚੜਾ ਦਿੱਤਾ ਸੀ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆ ਕਮੇਟੀ ਨੂੰ ਜਾਂਚ ਕਰ ਲਈ ਕਿਹਾ ਸੀ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਸਿਹਤ ਵਿਭਾਗ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਆਪਣੀ ਰਿਪੋਰਟ ਵਿਚ ਕਰਮਚਾਰੀ ਦੀ ਨਲਾਇਕੀ ਲਈ ਦੋਸ਼ੀ ਪਾਇਆ।