ਕੇਰਲ ਦੇ TRANS COUPLE ਨੇ ਦਿੱਤਾ ਬੱਚੇ ਨੂੰ ਜਨਮ, ਮੁੰਡਾ ਹੈ ਜਾਂ ਕੁੜੀ ਦੱਸਣ ਤੋਂ ਕੀਤਾ ਇਨਕਾਰ

0
455

ਕੇਰਲ। ਦੇ ਇੱਕ ਟਰਾਂਸਜੈਂਡਰ ਜੋੜੇ, ਜਿਸ ਨੇ ਹਾਲ ਹੀ ਵਿੱਚ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ, ਨੇ ਬੁੱਧਵਾਰ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ, ਜੋ ਦੇਸ਼ ਵਿੱਚ ਅਜਿਹਾ ਪਹਿਲਾ ਮਾਮਲਾ ਮੰਨਿਆ ਜਾਂਦਾ ਹੈ।

ਟਰਾਂਸ ਪਾਰਟਨਰਜ਼ ਵਿੱਚੋਂ ਇੱਕ ਜੀਆ ਪਵਲ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਸੀਜੇਰੀਅਨ ਸੈਕਸ਼ਨ ਰਾਹੀਂ ਬੱਚੇ ਦਾ ਜਨਮ ਹੋਇਆ। ਬੱਚੇ ਨੂੰ ਜਨਮ ਦੇਣ ਵਾਲੇ ਉਸ ਦੇ ਸਾਥੀ ਜਹਾਦ ਤੇ ਬੱਚਾ ਦੋਵੇਂ ਤੰਦਰੁਸਤ ਹਨ।

ਹਾਲਾਂਕਿ ਟਰਾਂਸ ਜੋੜੇ ਨੇ ਨਵਜੰਮੇ ਬੱਚੇ ਦੀ ਲਿੰਗ ਪਛਾਣ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਕਿ ਉਹ ਇਸ ਨੂੰ ਅਜੇ ਜਨਤਕ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਦੱਸ ਦੇਈਏ ਕਿ ਜੀਆ ਪਵਲ ਨੇ 4 ਫਰਵਰੀ ਨੂੰ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਸੀ ਕਿ ਉਸ ਦੇ ਸਾਥੀ ਜਾਹਾਦ ਦੀ ਕੁੱਖ ਵਿੱਚ ਅੱਠ ਮਹੀਨੇ ਦਾ ਬੱਚਾ ਹੈ। ਪਾਵਲ ਨੇ ਇਕ ਇੰਸਟਾਗ੍ਰਾਮ ਪੋਸਟ ‘ਚ ਕਿਹਾ ਕਿ ਮਾਂ ਅਤੇ ਪਿਤਾ ਬਣਨ ਦਾ ਮੇਰਾ ਸੁਪਨਾ ਪੂਰਾ ਹੋਣ ਵਾਲਾ ਹੈ।