ਫਤਿਹਗੜ੍ਹ ਸਾਹਿਬ | ਪਿੰਡ ਜਲਬੇੜਾ ਨੇੜੇ ਵਾਪਰੇ ਸੜਕ ਹਾਦਸੇ ‘ਚ ਕੈਂਟਰ ਚਾਲਕ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਅੰਬਾਲਾ ਤੋਂ ਕੈਂਟਰ ‘ਚ ਸਾਮਾਨ ਲੋਡ ਕਰਨ ਲਈ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ ਤਾਂ ਇਕ ਟਰੱਕ ਸੜਕ ਦੇ ਵਿਚਕਾਰ ਖੜ੍ਹਾ ਸੀ। ਉਸ ਦੇ ਪਿਤਾ ਨੇ ਕੈਂਟਰ ਨੂੰ ਬ੍ਰੇਕ ਲਗਾ ਦਿੱਤੀ ਪਰ ਇਸ ਦੌਰਾਨ ਕੈਂਟਰ ਬੇਕਾਬੂ ਹੋ ਗਿਆ ਤੇ ਸਾਹਮਣੇ ਖੜ੍ਹੇ ਟਰੱਕ ਦੇ ਪਿੱਛੇ ਜਾ ਵੱਜਾ।
ਮ੍ਰਿਤਕ ਦੀ ਪਛਾਣ ਲਾਲ ਸਿੰਘ ਵਾਸੀ ਅੰਬਾਲਾ ਸ਼ਹਿਰ ਵਜੋਂ ਹੋਈ। ਹਾਦਸੇ ‘ਚ ਉਸ ਦਾ ਪਿਤਾ ਕੈਂਟਰ ਦੇ ਸਟੇਰਿੰਗ ‘ਚ ਫਸ ਗਿਆ, ਜਿਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।