ਜਲੰਧਰ ‘ਚ ਦਰਦਨਾਕ ਸੜਕ ਹਾਦਸਾ : ਪਿਤਾ ਦੇ ਸਾਹਮਣੇ ਮਾਸੂਮ ਬੇਟੀ, ਪਤਨੀ ਤੇ ਮਾਂ ਦੀ ਮੌਤ

0
665

ਜਲੰਧਰ | ਇੱਕ ਦਰਦਨਾਕ ਸੜਕ ਹਾਦਸੇ ‘ਟ ਮਾਤਾ ਵੈਸ਼ਨੋ ਦੇਵੀ ਯਾਤਰਾ ਤੋਂ ਵਾਪਸ ਪਰਤ ਰਹੇ ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਨੌਜਵਾਨ ਪਿਤਾ ਦੇ ਸਾਹਮਣੇ ਮਾਸੂਮ ਬੇਟੀ, ਪਤਨੀ ਅਤੇ ਮਾਂ ਦੀ ਮੌਤ ਹੋ ਗਈ।

ਜਲੰਧਰ ਦੇ ਰਹਿਣ ਵਾਲੇ ਕੇਸ਼ਵ ਅੱਗਰਵਾਲ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਜਦੋਂ ਉਹ ਫੋਕਲ ਪੁਆਇੰਟ, ਟਾਂਡਾ ਉੜਮੁੜ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਪੁਲੀ ਨਾਲ ਟਕਰਾ ਗਈ।

ਹਾਦਸੇ ‘ਚ ਕੇਸ਼ਵ ਅੱਗਰਵਾਲ ਦੀ ਪਤਨੀ ਮਹਿਕ, ਧੀ ਵਰਿੰਦਾ ਅਤੇ ਮਾਂ ਰੇਨੂੰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੇਸ਼ਵ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਹਾਦਸਾ ਗ੍ਰਸਤ ਕਾਰ ‘ਚੋਂ ਬਾਹਰ ਕੱਢ ਕੇ ਕੇਸ਼ਵ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਇੱਥੇ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ।

ਕੇਸ਼ਵ ਅੱਗਰਵਾਲ ਜਲੰਧਰ ਦੀ ਇਮਾਮ ਨਾਸਿਰ ਮਾਰਕੀਟ ‘ਚ ਨਗੀਨਾ ਪੰਸਾਰੀ ਦੇ ਨਾਂ ਤੋਂ ਦੁਕਾਨ ਚਲਾਉਂਦੇ ਹਨ।