ਪ੍ਰੇਮ ਵਿਆਹ ਦਾ ਹੋਇਆ ਦਰਦਨਾਕ ਅੰਤ, ਪਤਨੀ ਦੇ ਭਰਾਵਾਂ ਨੇ ਗੋਲੀਆਂ ਮਾਰ ਕੇ ਕੀਤਾ ਦੋਵਾਂ ਦਾ ਕਤਲ

0
2435

ਗੁਰਦਾਸਪੁਰ | ਪਾਕਿਸਤਾਨ ਦੇ ਕਸਬਾ ਔਰੰਗੀ ‘ਚ ਇਕ ਪ੍ਰੇਮੀ ਤੇ ਪ੍ਰੇਮਿਕਾ ਵੱਲੋਂ ਪ੍ਰੇਮ ਵਿਆਹ ਕਰਵਾਉਣ ਕਾਰਨ ਪ੍ਰੇਮਿਕਾ ਦੇ ਭਰਾਵਾਂ ਨੇ ਦੋਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਸਰਹੱਦ ਪਾਰ ਸੂਤਰਾਂ ਅਨੁਸਾਰ ਕਸਬਾ ਔਰੰਗੀ ਵਾਸੀ ਮੂਸਾ ਸ਼ੇਰ ਜਮਨ (26) ਤੇ ਅਮਨਾ ਰੂਬੀ (23) ਨੇ ਇਕ ਮਹੀਨਾ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਪ੍ਰੇਮਿਕਾ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਖਿਲਾਫ ਸਨ।

ਸਵੇਰੇ ਪ੍ਰੇਮਿਕਾ ਦੇ ਦੋਵਾਂ ਭਰਾਵਾਂ ਅਸਾਦ ਤੇ ਸਦੀਕ ਔਰੰਗੀ ਦੀ ਸੁਲਤਾਨੀ ਮਸਜਿਦ ਦੇ ਕੋਲ ਰਹਿ ਰਹੀ ਆਪਣੀ ਭੈਣ ਰੂਬੀ ਦੇ ਘਰ ਆਏ ਤੇ ਆਉਂਦੇ ਹੀ ਦੋਵਾਂ ਨੇ ਰੂਬੀ ਤੇ ਮੂਸਾ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।