ਜੌਨਪੁਰ (ਉੱਤਰ ਪ੍ਰਦੇਸ਼) | ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ‘ਚ ਸ਼੍ਰੀ ਕ੍ਰਿਸ਼ਨਾ ਨਗਰ ਰੇਲਵੇ ਸਟੇਸ਼ਨ ਨੇੜੇ ਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ। ਉਦਪੁਰ ਘਾਟਮਪੁਰ ਨੇੜੇ ਸੁਲਤਾਨਪੁਰ ਤੋਂ ਮੁਗਲਸਰਾਏ ਜਾ ਰਹੀ ਮਾਲ ਗੱਡੀ ਦੀਆਂ 21 ਬੋਗੀਆਂ ਪਲਟ ਗਈਆਂ, ਜਿਸ ਕਾਰਨ ਜੌਨਪੁਰ-ਵਾਰਾਨਸੀ ਰੇਲ ਮਾਰਗ ਬੰਦ ਹੋ ਗਿਆ।
ਰੂਟ ਦੀਆਂ ਗੱਡੀਆਂ ਵੱਖ-ਵੱਖ ਥਾਵਾਂ ‘ਤੇ ਖੜ੍ਹੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮਾਲ ਗੱਡੀ ਮੁਗਲਸਰਾਏ ਤੋਂ ਕੋਲਾ ਲੈਣ ਲਈ ਸਵੇਰੇ 06:58 ਵਜੇ ਸੁਲਤਾਨਪੁਰ ਤੋਂ ਰਵਾਨਾ ਹੋਈ ਸੀ।

ਮਾਲ ਗੱਡੀ ਦੇ 59 ਡੱਬੇ ਸਨ। ਮਾਲ ਗੱਡੀ ਸ਼੍ਰੀ ਕ੍ਰਿਸ਼ਨਾ ਨਗਰ ਰੇਲਵੇ ਕਰਾਸਿੰਗ ਨੂੰ ਪਾਰ ਕਰਕੇ ਸਵੇਰੇ 07:58 ‘ਤੇ ਉਦੈਪੁਰ ਘਾਟਮਪੁਰ ਨੇੜੇ ਪਹੁੰਚੀ ਸੀ ਕਿ ਅਚਾਨਕ ਵਿਚਕਾਰੋਂ ਕੁਝ ਡੱਬੇ ਟਰੈਕ ਤੋਂ ਉਤਰ ਗਏ।

ਰੇਲ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅੱਗੇ ਤੋਂ 16 ਅਤੇ ਪਿੱਛੇ ਦੀਆਂ 21 ਨੂੰ ਛੱਡ ਕੇ ਬਾਕੀ 21 ਬੋਗੀਆਂ ਪਲਟ ਗਈਆਂ। ਹਾਲਾਂਕਿ ਡਰਾਈਵਰ ਏ ਕੇ ਚੌਹਾਨ ਅਤੇ ਗਾਰਡ ਸੰਜੇ ਯਾਦਵ ਸੁਰੱਖਿਅਤ ਹਨ।
ਘਟਨਾ ਕਾਰਨ ਵਾਰਾਣਸੀ-ਸੁਲਤਾਨਪੁਰ ਰੇਲ ਮਾਰਗ ਬੰਦ ਹੋ ਗਿਆ ਹੈ। ਮਹਾਮਨਾ ਐਕਸਪ੍ਰੈੱਸ, ਸੁਲਤਾਨਪੁਰ ਜੌਨਪੁਰ ਵਾਰਾਣਸੀ ਪੈਸੇਂਜਰ ਵਿਚਕਾਰ ਖੜ੍ਹੀ ਹੈ, ਜਿਸ ਕਾਰਨ ਯਾਤਰੀ ਪ੍ਰੇਸ਼ਾਨ ਹਨ।

ਪੀਡਬਲਿਊਆਈ ਜੌਨਪੁਰ ਬ੍ਰਿਜੇਸ਼ ਯਾਦਵ ਨੇ ਦੱਸਿਆ ਕਿ ਇਹ ਘਟਨਾ ਸੁਲਤਾਨਪੁਰ ਤੋਂ ਮੁਗਲਸਰਾਏ ਜਾ ਰਹੀ ਬਕਸਾਨ ਮਾਲ ਗੱਡੀ ਦੇ ਕਿਸੇ ਡੱਬੇ ਦਾ ਪਹੀਆ ਜਾਮ ਹੋਣ ਕਾਰਨ ਵਾਪਰੀ। ਜਿਵੇਂ ਹੀ ਮਾਲ ਗੱਡੀ ਸ਼੍ਰੀ ਕ੍ਰਿਸ਼ਨਾ ਨਗਰ ਸਟੇਸ਼ਨ ਦੇ ਸਾਹਮਣੇ ਬਾਹਰ ਵੱਲ ਵਧੀ ਤਾਂ ਅਚਾਨਕ ਇਸ ਦਾ ਡੱਬਾ ਪਲਟ ਗਿਆ। ਘਟਨਾ ਕਾਰਨ ਵਾਰਾਣਸੀ-ਲਖਨਊ-ਬਾਯਾ ਜ਼ਫਰਾਬਾਦ ਰੇਲਵੇ ਲਾਈਨ ‘ਤੇ ਟਰੇਨਾਂ ਦਾ ਸੰਚਾਲਨ ਠੱਪ ਹੋ ਗਿਆ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
