ਮੋਗਾ ‘ਚ ਦਰਦਨਾਕ ਹਾਦਸਾ : ਪੱਥਰਾਂ ਨਾਲ ਭਰਿਆ ਬੇਕਾਬੂ ਟਿੱਪਰ ਕਾਰ ਸਵਾਰਾਂ ‘ਤੇ ਪਲਟਿਆ, ਇਕੋ ਪਰਿਵਾਰ ਦੇ 4 ਜੀਆਂ ਦੀ ਮੌ.ਤ

0
1216

ਮੋਗਾ, 22 ਦਸੰਬਰ | ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਪਿੰਡ ਬੁੱਟਰ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ। ਪੱਥਰਾਂ ਨਾਲ ਭਰਿਆ ਇਕ ਤੇਜ਼ ਰਫਤਾਰ ਟਿੱਪਰ ਸੰਤੁਲਨ ਗੁਆ ​​ਕੇ ਕਾਰ ‘ਤੇ ਪਲਟ ਗਿਆ। ਕਾਰ ‘ਚ ਸਵਾਰ 5 ਲੋਕਾਂ ‘ਚੋਂ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 4 ਸਾਲ ਦੀ ਬੱਚੀ ਸੁਰੱਖਿਅਤ ਰਹੀ। ਜਾਣਕਾਰੀ ਅਨੁਸਾਰ ਇਹ ਪਰਿਵਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਮੋਗਾ ਆਇਆ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਦੇ ਸਮੇਂ ਪੱਥਰਾਂ ਨਾਲ ਭਰਿਆ ਟਰੱਕ ਆਈ-20 ਕਾਰ ‘ਤੇ ਪਲਟ ਗਿਆ। ਇਸ ਹਾਦਸੇ ‘ਚ ਗੱਡੀ ‘ਚ ਸਵਾਰ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਵਾਹਨ ਹਨੂੰਮਾਨਗੜ੍ਹ ਵਿਖੇ ਇਕ ਸਮਾਗਮ ਤੋਂ ਵਾਪਸ ਆ ਰਿਹਾ ਸੀ, ਜਿਸ ‘ਚ ਕੁੱਲ 5 ਲੋਕ ਸਵਾਰ ਸਨ। ਬਰਨਾਲਾ ਰੋਡ ‘ਤੇ ਜਦੋਂ ਪੱਥਰਾਂ ਨਾਲ ਭਰੇ ਟਿੱਪਰ ਨੇ ਤੇਜ਼ ਰਫਤਾਰ ਨਾਲ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਿੱਪਰ ਕਾਰ ‘ਤੇ ਹੀ ਪਲਟ ਗਿਆ, ਜਿਸ ਕਾਰਨ 5 ‘ਚੋਂ 4 ਮੁਸਾਫਿਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਨੇ ਜ਼ਖਮੀ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ। ਹਾਦਸੇ ਵਿਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ।

ਵੇਖੋ ਵੀਡੀਓ

https://www.facebook.com/punjabibulletinworld/videos/349299897720391