ਲੁਧਿਆਣਾ ‘ਚ ਦਰਦਨਾਕ ਹਾਦਸਾ : ਜਿਹੜੀ ਆਟੋ ‘ਚੋਂ ਲੜਕੀ ਉੱਤਰੀ, ਉਸੇ ਦੇ ਥੱਲੇ ਆ ਕੇ ਹੋਈ ਮੌਤ

0
862

ਲੁਧਿਆਣਾ। ਲੁਧਿਆਣਾ ਦੇ ਰਾਹੋਂ ਰੋਡ ਦੇ ਸਰਵਣ ਪਾਰਕ ਦੇ ਕੋਲ ਦੋ ਦਿਨ ਪਹਿਲਾਂ ਇਕ ਦਰਦਨਾਕ ਹਾਦਸਾ ਹੋਇਆ। ਸ਼ਿਮਲਾਪੁਰੀ ਦੇ ਆਜ਼ਾਦ ਨਗਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿਸ ਆਟੋ ਤੋਂ ਉੱਤਰੀ, ਉਸੇ ਦੇ ਹੇਠਾਂ ਦੱਬਣ ਨਾਲ ਉਸਦੀ ਮੌਤ ਹੋ ਗਈ। ਹਾਦਸਾ ਉਦੋਂ ਹੋਇਆ, ਜਦੋਂ ਉਹ ਆਪਣੀ ਮੰਜ਼ਿਲ ਉਤੇ ਪਹੁੰਚੀ ਤੇ ਆਟੋ ਤੋਂ ਉਤਰਨ ਲੱਗੀ ਤਾਂ ਆਟੋ ਚਾਲਕ ਨੇ ਆਟੋ ਭਜਾ ਲਿਆ ਤੇ ਉਸਦਾ ਸੰਤੁਲਨ ਵਿਗੜ ਗਿਆ।

ਹਾਦਸੇ ਦੇ ਬਾਅਦ ਆਰੋਪੀ ਫਰਾਰ ਹੋ ਗਿਆ। ਇਸੇ ਦੌਰਾਨ ਮਨਪ੍ਰੀਤ ਕੌਰ ਦੇ ਪਿਤਾ ਰਾਜਵਿੰਦਰ ਪਿੱਛਿਓਂ ਆਏ ਤੇ ਲੜਕੀ ਨੂੰ ਜ਼ਖਮੀ ਦੇਖ ਕੇ ਹਸਪਤਾਲ ਲੈ ਗਏ। ਜਿਥੋਂ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿਥੇ ਉਸਦੀ ਮੌਤ ਹੋ ਗਈ। ਸੂਚਨਾ ਦੇ ਬਾਅਦ ਥਾਣਾ ਟਿੱਬਾ ਦੀ ਪੁਲਿਸ ਨੇ ਰਾਜਵਿੰਦਰ ਦੀ ਸ਼ਿਕਾਇਤ ਉਤੇ ਅਣਪਛਾਤੇ ਆਟੋ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ 24 ਸਤੰਬਰ ਨੂੰ ਬਾਅਦ ਦੁਪਹਿਰ ਲਗਭਗ ਸਾਢੇ ਤਿੰਨ ਵਜੇ ਉਹ ਆਪਣੀ ਬੇਟੀ ਮਨਪ੍ਰੀਤ ਕੌਰ (20) ਨੂੰ ਰਾਹੋਂ ਰੋਡ ਸਥਿਤ ਸ਼ੈਫਾਲੀ ਨੂੰ ਸਕੂਲ ਤੋਂ ਲੈ ਕੇ ਘਰ ਆ ਰਹੇ ਸਨ ਕਿ ਉਨ੍ਹਾਂ ਦਾ ਮੋਟਰਸਾਈਕਲ ਬੰਦ ਹੋ ਗਿਆ। ਇਸ ਕਾਰਨ ਉਸਨੇ ਲੜਕੀ ਨੂੰ ਆਟੋ ਵਿਚ ਬਿਠਾ ਦਿੱਤਾ। ਬਾਅਦ ਵਿਚ ਮੋਟਰਸਾਈਕਲ ਸਟਾਰਟ ਕਰਨ ਦੇ ਬਾਅਦ ਉਹ ਆਟੋ ਰਿਕਸ਼ਾ ਦੇ ਪਿੱਛੇ ਗਿਆ। ਜਦੋਂ ਉਸਦੀ ਬੇਟੀ ਸਰਵਣ ਪਾਰਕ ਵਾਲੀ ਗਲ਼ੀ ਕੋਲ ਆਟੋ ਰਿਕਸ਼ਾ ਤੋਂ ਉਤਰ ਰਹੀ ਸੀ ਤਾਂ ਚਾਲਕ ਨੇ ਅਚਾਨਕ ਆਟੋ ਰਿਕਸ਼ਾ ਨੂੰ ਭਜਾ ਲਿਆ।
ਸੰਤੁਲਨ ਵਿਗੜਣ ਕਾਰਨ ਉਹ ਡਿਗ ਗਈ ਤੇ ਆਟੋ ਦਾ ਪਿੱਛੇ ਵਾਲਾ ਟਾਇਰ ਉਸਦੀ ਛਾਤੀ ਦੇ ਉਪਰ ਦਾ ਨਿਕਲ ਗਿਆ। ਉਸਨੂੰ ਪੀਜੀਆਈ ਲਿਜਾਇਆ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ।