ਫਤਿਹਾਬਾਦ | ਹਰਿਆਣਾ ਦੇ ਫਤਿਹਾਬਾਦ ‘ਚ ਕਿਰਾਏ ‘ਤੇ ਲਈ ਦੁਕਾਨ ‘ਚ ਸਫਾਈ ਕਰਦਿਆਂ ਜੁਗਾੜ ਨਾਲ ਬਣਾਈ ਲਿਫਟ ਦੀ ਤਾਰ ਟੁੱਟਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ 10 ਸਾਲ ਦੇ ਹੇਮੰਤ ਤੇ 15 ਸਾਲਾ ਗੁੰਨੂ ਆਪਣੇ ਮਾਮਾ ਸੰਜੇ ਦੇ ਨਾਲ ਜਵਾਹਰ ਚੌਕ ‘ਚ ਦੁਕਾਨ ‘ਤੇ ਆਏ ਸਨ। ਸੰਜੇ ਨੇ 2 ਦਿਨ ਪਹਿਲਾਂ ਹੀ ਇਹ ਦੁਕਾਨ ਕਿਰਾਏ ‘ਤੇ ਲਈ ਸੀ।
ਬੁੱਧਵਾਰ ਦੁਪਹਿਰ ਸੰਜੇ ਆਪਣੇ ਭਾਣਜੇ ਹੇਮੰਤ ਤੇ ਗੁੰਨੂ ਨਾਲ ਦੁਕਾਨ ‘ਤੇ ਆਇਆ। ਸੰਜੇ ਦੁਕਾਨ ‘ਚ ਸਫਾਈ ਕਰਨ ਲੱਗ ਪਿਆ। ਇਸ ਦੌਰਾਨ ਉਸ ਦੇ ਭਾਣਜੇ ਦੂਸਰੀ ਮੰਜ਼ਿਲ ‘ਤੇ ਲਿਫਟ ਰਾਹੀਂ ਪਹੁੰਚ ਗਏ। ਜਦੋਂ ਦੋਵੇਂ ਹੇਠਾਂ ਆਉਣ ਲੱਗੇ ਤਾਂ ਲਿਫਟ ਦੀ ਤਾਰ ਟੁੱਟ ਗਈ, ਜਿਸ ਨਾਲ ਹੇਮੰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ








































