ਜਲੰਧਰ ਦੀ ਇਸ ਮੁੱਖ ਸੜਕ ‘ਤੇ ਅੱਜ ਸ਼ਾਮ ਤਕ ਆਵਾਜਾਈ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ

0
245

ਜਲੰਧਰ, 26 ਨਵੰਬਰ | ਅਲਾਵਲਪੁਰ-ਆਦਮਪੁਰ ਮੁੱਖ ਸੜਕ ‘ਤੇ ਮੁਹੱਲਾ ਨਬੀਪੁਰ ਮੋੜ ‘ਤੇ ਵਿਚਕਾਰਲੀ ਸੜਕ ਦੀ ਵਾਟਰ ਸਪਲਾਈ ਦੀ ਮੇਨ ਪਾਈਪ ਲਾਈਨ ‘ਚ ਲੀਕੇਜ ਨੂੰ ਠੀਕ ਕਰਨ ਲਈ ਉਕਤ ਮਾਰਗ ‘ਤੇ ਅੱਜ ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਵਾਜਾਈ ਬੰਦ ਰਹੇਗੀ।

ਨਗਰ ਕੌਂਸਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਕਿਸ਼ਨਗੜ੍ਹ ਤੋਂ ਆਉਣ ਵਾਲੇ ਵਾਹਨ ਆਰੀਆ ਸਕੂਲ ਨੇੜੇ ਨਿਊ ਮਾਡਲ ਟਾਊਨ ਸ਼ਾਹਪੁਰ ਲਿੰਕ ਰੋਡ ਤੋਂ ਹੁੰਦੇ ਹੋਏ ਅਲਾਵਲਪੁਰ ਦੁਸਹਿਰਾ ਗਰਾਊਂਡ ਚੌਕ ਤੋਂ ਆਦਮਪੁਰ ਮੁੱਖ ਸੜਕ ’ਤੇ ਜਾ ਸਕਣਗੇ। ਇਸ ਦੇ ਨਾਲ ਹੀ ਆਦਮਪੁਰ ਤੋਂ ਅਲਾਵਲਪੁਰ ਵਾਇਆ ਕਿਸ਼ਨਗੜ੍ਹ, ਜਲੰਧਰ ਅਤੇ ਕਰਤਾਰਪੁਰ ਜਾਣ ਵਾਲੇ ਡਰਾਈਵਰਾਂ ਨੂੰ ਵੀ ਇਹੀ ਰਸਤਾ ਅਪਣਾਉਣਾ ਪਵੇਗਾ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)