ਬਟਾਲਾ ‘ਚ ਮਿਲੇ ਗੁਰੂ ਗ੍ਰੰਥ ਸਾਹਿਬ ਦੇ ਫਟੇ ਹੋਏ ਅੰਗ, ਸਤਿਕਾਰ ਕਮੇਟੀ ਨੇ ਲਗਾਏ ਬੇਅਦਬੀ ਦੇ ਦੋਸ਼

0
1582

ਬਟਾਲਾ । ਲੰਘੀ ਰਾਤ ਬਟਾਲਾ ਦੇ ਮੁਰਗੀ ਮੁਹੱਲਾ ਦੇ ਇਕ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬ੍ਰਿਧ ਹਾਲਤ ‘ਚ ਪਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਅੰਗ ਜਖਮੀ ਹਾਲਤ ‘ਚ ਪਾਏ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਿਨਾਂ ਕਿਸੇ ਮਰਿਆਦਾ ਦੇ ਘਰ ‘ਚ ਰੱਖਿਆ ਹੋਇਆ ਸੀ। ਇਹ ਸਾਰੇ ਹਾਲਾਤ ਦੇਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਬੇਅਦਬੀ ਦਾ ਦੋਸ਼ ਲਗਾਇਆ ਹੈ।

ਜਦੋਂਕਿ ਪੁਲਸ ਦਾ ਕਹਿਣਾ ਹੈ ਕਿ ਕੋਈ ਬੇਅਦਬੀ ਨਹੀਂ ਹੋਈ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬ੍ਰਿਧ ਅਵਸਥਾ ਹੋਣ ਕਾਰਨ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਹਾਲਤ ਪੈਦਾ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਮੁਰਗੀ ਮੁਹੱਲਾ ਦੇ ਰਹਿਣ ਵਾਲੇ ਸਾਬਕਾ ਫੌਜੀ ਦੇ ਘਰ ਚ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਫਟੇ ਹੋਏ ਹਨ। ਜਿਸਦੀ ਕੇ ਬੇਅਦਬੀ ਹੋਈ ਹੈ।
ਦੂਜੇ ਪਾਸੇ ਘਰ ਦੇ ਮਾਲਕ ਸਾਬਕਾ ਫੌਜੀ ਤੇ ਉਸਦੀ ਪਤਨੀ ਨੇ ਕਿਹਾ ਕਿ ਬ੍ਰਿਧ ਹੋਣ ਕਾਰਨ ਉਨ੍ਹਾਂ ਕੋਲੋਂ ਸਾਂਭ ਸੰਭਾਲ ਨਹੀਂ ਹੋਈ।
ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।