ਅੱਜ ਧਰਤੀ ਦੇ ਬਹੁਤ ਨੇੜੇ ਹੋਵੇਗਾ ਚੰਦਰਮਾਂ, ਜਾਣੋ ਭਾਰਤ ‘ਚ ਕਦੋਂ ਦਿਸੇਗਾ

0
1376

ਨਵੀਂ ਦਿੱਲੀ . ਅੱਜ ਰਾਤ ਨੂੰ ਸਾਲ ਦਾ ਸਭ ਤੋਂ ਵੱਡਾ ਅਤੇ ਚਮਕਦਾਰ ਚੰਦਰਮਾ ਆਸਮਾਨ ਵਿਚ ਦਿਖਾਈ ਦੇਵਾਗਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਸੁਪਰਮੂਨ ਨੂੰ ਦੇਖਣ ਦਾ ਸਭ ਤੋਂ ਸੁਨਹਿਰੀ ਮੌਕਾ ਹੈ ਕਿਉਂਕਿ 2020 ਵਿਚ ਇਹ ਮੌਕਾ ਦੁਬਾਰਾ ਨਹੀਂ ਮਿਲੇਗਾ ਇਸ ਵੇਲੇ ਚੰਦਰਮਾ ਅਤੇ ਧਰਤੀ ਦੀ ਦੂਰੀ ਆਪਸ ਵਿਚ ਬਹੁਤ ਘੱਟ ਹੋਵੇਗੀ।

ਸੁਪਰਮੂਨ ਦੀ ਦੂਰੀ ਧਰਤੀ ਤੋਂ ਕਿੰਨੀ ਹੋਵੇਗੀ

ਧਰਤੀ ਤੋਂ ਚੰਦਰਮਾਂ ਦੀ ਸਾਮਾਨ ਦੂਰੂ 384400 ਕਿਲੋਮੀਟਰ ਹੁੰਦੀ ਹੈ। ਜਦਕਿ ਦੋਨਾਂ ਦੇ ਵਿਚਕਾਰ ਦੀ ਦੂਰੀ 405696 ਘੱਟ ਸਕਦੀ ਹੈ। ਅੱਜ ਸੁਪਰਮੂਨ ਅਤੇ ਧਰਤੀ ਦੇ ਵਿਚਕਾਰ ਦਾ ਫਾਸਲਾ ਘੱਟ ਕੇ 356900 ਕਿਲੋਮੀਟਰ ਹੀ ਰਹਿ ਜਾਵੇਗਾ।

ਸੁਪਰਮਨ ਸ਼ਬਦ ਦਾ ਪਹਿਲੀ ਵਾਰ ਇਸੇਤਮਾਲ ਐਸਟ੍ਰੋਨਾਮੈਸ ਰਿਚਾਰਡ ਨੱਲ ਨੇ ਸਾਲ 1979 ਵਿਚ ਕੀਤਾ ਸੀ। ਐਸਟ੍ਰੋਨਾਮੈਸ ਨੇ ਇਸ ਨੂੰ ਪ੍ਰੋਵੀਜ਼ਨ ਫੂਲ ਮੂਨ ਦਾ ਨਾਮ ਦਿੱਤਾ ਸੀ। ਉਹਨਾਂ  ਇਹ ਵੀ ਦੱਸਿਆ ਕਿ ਸੁਪਰਮੂਨ ਦੇ ਦੌਰਾਨ ਚੰਦਰਮਾਂ ਨਜ਼ਦੀਕ ਹੋਣ ਦੀ ਵਜ੍ਹਾ ਨਾਲ ਧਰਤੀ ਤੋਂ ਉਸਦਾ ਸਿਰਫ਼ 90 ਪ੍ਰਤੀਸ਼ਤ ਹਿੱਸਾ ਨਜ਼ਰ ਆਉਦਾ ਹੈ।

ਸੁਪਰਮੂਨ ਵਾਲੇ ਦਿਨ ਚੰਦਰਮਾਂ ਦਾ ਆਕਾਰ 14 ਪ੍ਰਤੀਸ਼ਤ ਵੱਡਾ ਦਿਖਾਈ ਦਿੰਦਾ ਹੈ। ਤੇ ਇਸਦੀ ਚਮਕ 30 ਪ੍ਰਤੀਸ਼ਤ ਵੱਧ ਹੁੰਦੀ ਹੈ।

ਕਿੰਨੇ ਵਜੇ ਦਿਸੇਗਾ ਸੁਪਰਮੂਨ

ਸੁਪਰਮੂਨ 7 ਅਪ੍ਰੈਲ ਨੂੰ ਤਕਰੀਬਨ ਰਾਤ ਸਾਢੇ 11 ਵਜੇ ਨਜ਼ਰ ਆਵੇਗਾ। ਇੰਦਰਾ ਗਾਂਧੀ ਨਸ਼ਰਸ਼ਾਲਾ ਦੇ ਵਿਗਿਆਨਕ ਸੁਮਿਤ ਨੇ ਵੀ ਸੁਪਰਮੂਨ ਦੇਖਣ ਦਾ ਸਹੀਂ ਸਮਾਂ ਦੱਸਿਆ ਹੈ।  

ਭਾਰਤ ‘ਚ ਕਦੋਂ ਦਿਸੇਗਾ ਸੁਪਰਮੂਨ

ਭਾਰਤ  ਵਿਚ ਸੁਪਨਮੂਨ ਇਕ ਦਿਨ ਬਾਅਦ ਜਾਣੀ ਕਿ 8 ਅਪ੍ਰੈਲ ਦੁਪਹਿਰ 2:30 ਵਜੇ ਦੇਖਿਆ ਜਾ ਸਕੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।