ਨੋਟਬੰਦੀ ਦੇ ਅੱਜ 5 ਸਾਲ ਪੂਰੇ, ਤੁਸੀਂ ਕੀ ਖੱਟਿਆ ਤੇ ਕੀ ਗੁਆਇਆ?

0
981

ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਕੀਤੀ ਨੂੰ 5 ਸਾਲ ਪੂਰੇ ਹੋ ਗਏ ਹਨ। 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ‘ਚ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਸੇ ਦਿਨ ਅੱਧੀ ਰਾਤ ਤੋਂ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਨੋਟਬੰਦੀ ਤੋਂ ਬਾਅਦ ਇਨ੍ਹਾਂ 5 ਸਾਲਾਂ ਵਿੱਚ ਤੁਸੀਂ ਕੀ ਖੱਟਿਆ ਤੇ ਕੀ ਗੁਆਇਆ?

ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਨੋਟਬੰਦੀ ਦੇ 5 ਸਾਲ ਬਾਅਦ ਵੀ ਦੇਸ਼ ‘ਚ ਕਰੰਸੀ ਨੋਟਾਂ ਦਾ ਰੁਝਾਨ ਵਧ ਰਿਹਾ ਹੈ। ਹਾਲਾਂਕਿ ਇਸ ਦੇ ਨਾਲ ਹੀ ਡਿਜੀਟਲ ਪੇਮੈਂਟ ਵੀ ਤੇਜ਼ੀ ਨਾਲ ਵਧ ਰਹੀ ਹੈ ਤੇ ਲੋਕ ਕੈਸ਼ਲੈੱਸ ਪੇਮੈਂਟ ਨੂੰ ਤਰਜੀਹ ਦੇ ਰਹੇ ਹਨ।

ਨੋਟਬੰਦੀ ਦੌਰਾਨ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਸਨ ਤੇ ਕੁਝ ਦਿਨਾਂ ਬਾਅਦ ਸਰਕਾਰ ਨੇ 2000 ਦਾ 500 ਰੁਪਏ ਦਾ ਨਵਾਂ ਨੋਟ ਜਾਰੀ ਕਰ ਦਿੱਤਾ। ਬਾਅਦ ਵਿੱਚ 200 ਰੁਪਏ ਦਾ ਨੋਟ ਵੀ ਜਾਰੀ ਕੀਤਾ ਗਿਆ।

ਨੋਟਬੰਦੀ ਤੋਂ ਬਾਅਦ ਕਈ ਮਹੀਨਿਆਂ ਤੱਕ ਦੇਸ਼ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਪੁਰਾਣੇ ਨੋਟ ਜਮ੍ਹਾ ਕਰਵਾਉਣ ਤੇ ਨਵੇਂ ਨੋਟ ਲੈਣ ਲਈ ਲੋਕਾਂ ਨੂੰ ਬੈਂਕਾਂ ਦੇ ਬਾਹਰ ਲੰਮੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਕਈ-ਕਈ ਦਿਨ ਖੱਜਲ-ਖੁਆਰ ਹੋਣਾ ਪਿਆ। ਕਿਹਾ ਗਿਆ ਸੀ ਕਿ ਇਸ ਨਾਲ ਕਾਲਾ ਧਨ ਖ਼ਤਮ ਹੋ ਜਾਵੇਗਾ ਤੇ ਨਕਦੀ ਦਾ ਸਰਕੂਲੇਸ਼ਨ ਘੱਟ ਹੋਵੇਗਾ।

ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਨੋਟਬੰਦੀ ਤੋਂ ਪਹਿਲਾਂ 4 ਨਵੰਬਰ 2016 ਨੂੰ ਦੇਸ਼ ਵਿੱਚ ਕੁੱਲ ਕਰੰਸੀ ਨੋਟਾਂ ਦੀ ਕੀਮਤ 17.74 ਲੱਖ ਕਰੋੜ ਰੁਪਏ ਸੀ ਪਰ ਇਸ ਸਾਲ 29 ਅਕਤੂਬਰ 2021 ਨੂੰ ਇਹ ਵਧ ਕੇ 29.17 ਲੱਖ ਕਰੋੜ ਰੁਪਏ ਹੋ ਗਿਆ। ਯਾਨੀ ਨੋਟਬੰਦੀ ਤੋਂ ਬਾਅਦ ਮੁੱਲ ਦੇ ਲਿਹਾਜ਼ ਨਾਲ ਨੋਟਾਂ ਦੇ ਸਰਕੂਲੇਸ਼ਨ ਵਿੱਚ ਕਰੀਬ 64 ਫੀਸਦੀ ਦਾ ਵਾਧਾ ਹੋਇਆ ਹੈ।

ਡਿਜੀਟਲ ਲੈਣ-ਦੇਣ ਵੀ ਵਧਿਆ

ਇਸ ਦੌਰਾਨ ਦੇਸ਼ ‘ਚ ਡਿਜੀਟਲ ਲੈਣ-ਦੇਣ ‘ਚ ਵੀ ਵਾਧਾ ਹੋਇਆ ਹੈ। ਕ੍ਰੈਡਿਟ-ਡੈਬਿਟ ਕਾਰਡ, ਨੈੱਟ ਬੈਂਕਿੰਗ, ਯੂਨੀਫਾਈਡ ਪੇਮੈਂਟ ਇੰਟਰਫੇਸ ਨੇ ਹਰ ਤਰ੍ਹਾਂ ਨਾਲ ਡਿਜੀਟਲ ਭੁਗਤਾਨ ਨੂੰ ਵਧਾ ਦਿੱਤਾ ਹੈ।

UPI ਵੀ ਸਾਲ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਅਕਤੂਬਰ 2021 ਵਿੱਚ ਇਸ ਦੇ ਨਤੀਜੇ ਵਜੋਂ ਲਗਭਗ 7.71 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜੇਕਰ ਅਸੀਂ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਮਹੀਨੇ ਕੁੱਲ 421 ਕਰੋੜ ਦਾ ਲੈਣ-ਦੇਣ ਹੋਇਆ।

ਨੋਟਬੰਦੀ ਦਾ ਤੁਰੰਤ ਹੋਇਆ ਅਸਰ

ਨੋਟਬੰਦੀ ਕਾਰਨ ਨਕਦੀ ਦੀ ਕਮੀ ਆਈ ਸੀ। 4 ਨਵੰਬਰ 2016 ਨੂੰ ਦੇਸ਼ ‘ਚ ਕਰੰਸੀ ਨੋਟਾਂ ਦਾ ਸਰਕੂਲੇਸ਼ਨ 17.97 ਲੱਖ ਕਰੋੜ ਰੁਪਏ ਦੇ ਪੱਧਰ ‘ਤੇ ਸੀ। ਨੋਟਬੰਦੀ ਤੋਂ ਬਾਅਦ 25 ਨਵੰਬਰ 2016 ਨੂੰ ਇਹ ਘੱਟ ਕੇ 9.11 ਲੱਖ ਕਰੋੜ ਰੁਪਏ ਰਹਿ ਗਿਆ।

ਨਵੰਬਰ 2016 ‘ਚ 500 ਤੇ 1000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਤੋਂ ਬਾਅਦ ਲੋਕਾਂ ਕੋਲ ਕਰੰਸੀ 17.97 ਲੱਖ ਕਰੋੜ ਰੁਪਏ ਦੀ ਕਰੰਸੀ ਸੀ, ਜਨਵਰੀ 2017 ‘ਚ ਇਹ ਘੱਟ ਕੇ 7.8 ਲੱਖ ਕਰੋੜ ਰੁਪਏ ਰਹਿ ਗਈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ