ਅੱਜ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਮਲੌਟ, ਲੰਬੀ, ਅਬੋਹਰ ਇਲਾਕਿਆਂ ਦਾ ਦੌਰਾ ਕਰਨਗੇ

0
2748

ਚੰਡੀਗੜ੍ਹ | ਅੱਜ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਹ ਦੌਰਾ ਮਲੌਟ, ਲੰਬੀ, ਅਬੋਹਰ ਇਲਾਕਿਆਂ ਵਿਚ ਹੋਵੇਗਾ। ਭਾਰੀ ਬਾਰਿਸ਼ ਕਰਕੇ ਇਹਨਾਂ ਇਲਾਕਿਆਂ ਵਿਚ ਕਿਸਾਨਾਂ ਦੀ ਕਈ ਏਕੜ ਫਸਲ ਵੀ ਖਰਾਬ ਹੋ ਗਈ ਸੀ। ਭਗਵੰਤ ਮਾਨ ਇਸ ਸਬੰਧੀ ਫਾਜਿਲਕਾ ਦੇ ਕਿਸਾਨਾਂ ਨਾਲ ਵੀ ਮੁਲਕਾਤ ਕਰਨਗੇ।

ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ। ਕਿਸਾਨਾਂ ਦੀ ਫਸਲ ਭਾਰੀ ਮਾਤਰਾ ਵਿਚ ਖਰਾਬ ਹੋ ਗਈ ਸੀ। ਕਿਸਾਨਾਂ ਵਲੋਂ ਆਪਣੀ ਖਰਾਬ ਹੋਈ ਫਸਲ ਲਈ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਮੁੱਖ ਮੰਤਰੀ ਕਿਸਾਨਾਂ ਨਾਲ ਮੁਲਾਕਾਤ ਦੌਰਾਨ ਇਸਦਾ ਐਲਾਨ ਵੀ ਕਰ ਸਕਦੇ ਹਨ।