ਸਾਬਕਾ ਜਥੇਦਾਰ ਰੋਡੇ ਦੇ ਘਰੋਂ ਟਿਫਨ ਬੰਬ ਤੇ RDX ਬਰਾਮਦ, NIA ਦੀ ਜਲੰਧਰ ਤੇ ਮੋਗਾ ‘ਚ ਛਾਪੇਮਾਰੀ, ਪੁੱਤਰ ਗ੍ਰਿਫ਼ਤਾਰ

0
2423

ਜਲੰਧਰ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਜਲੰਧਰ ਸਥਿਤ ਘਰ ‘ਚ NIA ਦੀ ਟੀਮ ਵੱਲੋਂ ਵੀਰਵਾਰ ਦੇਰ ਰਾਤ ਛਾਪੇਮਾਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਮੋਗਾ ਸਥਿਤ ਜੱਦੀ ਪਿੰਡ ਰੋਡੇ ਵਿਖੇ ਘਰ ‘ਚ ਛਾਪੇਮਾਰੀ ਕੀਤੀ ਗਈ।

ਪਿੰਡ ਰੋਡੇ ‘ਚ ਤਲਾਸ਼ੀ ਅਜੇ ਵੀ ਜਾਰੀ ਹੈ, ਜਿੱਥੋਂ ਆਰਡੀਐਕਸ, ਟਿਫਨ ਬੰਬ ਤੇ ਪਿਸਤੌਲ ਬਰਾਮਦ ਹੋਏ। ਸੂਤਰਾਂ ਮੁਤਾਬਕ ਉਨ੍ਹਾਂ ਦੇ ਪੁੱਤਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਭਾਈ ਜਸਬੀਰ ਸਿੰਘ ਰੋਡੇ ਦੇ ਕਰੀਬੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਰਾਤ ਕਰੀਬ 12 ਵਜੇ NIA ਦੀ ਟੀਮ ਭਾਈ ਰੋਡੇ ਦੇ ਅਰਬਨ ਅਸਟੇਟ ਨੇੜੇ ਹਰਦਿਆਲ ਨਗਰ ਸਥਿਤ ਘਰ ਪੁੱਜੀ ਤੇ ਉਨ੍ਹਾਂ ਦੇ ਪੁੱਤਰ ਗੁਰਮੁੱਖ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਹੈ। ਭਾਈ ਰੋਡੇ ਦਾ ਕੁਝ ਸਮਾਂ ਪਹਿਲਾਂ ਆਪ੍ਰੇਸ਼ਨ ਹੋਇਆ ਹੈ, ਜਿਸ ਕਾਰਨ NIA ਦੀ ਟੀਮ ਉਨ੍ਹਾਂ ਦੇ ਪੱਤਰ ਨੂੰ ਨਾਲ ਲੈ ਗਈ।

ਇਸ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸ਼ੁੱਕਰਵਾਰ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਮੋਗਾ ਦੇ ਰੋਡੇ ਪਿੰਡ ਸਥਿਤ ਘਰ ‘ਚ ਛਾਪੇਮੀਰੀ ਕੀਤੀ। ਛਾਪੇਮਾਰੀ ਦੌਰਾਨ ਘਰੋਂ ਆਰਡੀਐੱਕਸ, ਟਿਫਨ ਬੰਬ ਤੇ ਪਿਸਤੌਲ ਆਦਿ ਬਰਾਮਦ ਹੋਏ ਹਨ। ਮੌਕੇ ‘ਤੇ ਐੱਨਡੀਏ ਦੀ ਟੀਮ ਨੇ ਜਸਬੀਰ ਸਿੰਘ ਰੋਡੇ ਦੇ ਲੜਕੇ ਨੂੰ ਹਿਰਾਸਤ ‘ਚ ਲੈ ਲਿਆ ਹੈ।

ਐੱਨਆਈਏ ਨੇ ਜਦੋਂ ਘਰ ‘ਚ ਛਾਪੇਮਾਰੀ ਕੀਤੀ ਤਾਂ ਸਾਬਕਾ ਜਥੇਦਾਰ ਘਰ ‘ਚ ਹੀ ਮੌਜੂਦ ਸਨ। ਉਨ੍ਹਾਂ ਦੀ ਸਿਹਤ ਕਾਫੀ ਖਰਾਬ ਹੈ। ਸਾਬਕਾ ਜਥੇਦਾਰ ਰੋਡੇ ਦਾ ਭਰਾ ਲਖਬੀਰ ਸਿੰਘ ਰੋਡੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ICYF) ਦਾ ਪ੍ਰਮੁੱਖ ਹੈ। ਉਸ ਦੇ ਸੰਗਠਨ ਦੇ ਮੈਂਬਰ ਯੂਰਪ ਤੇ ਕੈਨੇਡਾ ਸਮੇਤ ਕਈ ਦੇਸ਼ਾਂ ‘ਚ ਬੈਠੇ ਹਨ। ਪੰਜਾਬ ‘ਚ ਅੱਤਵਾਦ ਜਦੋਂ ਸਿਖਰ ‘ਤੇ ਸੀ ਉਦੋਂ ਜਸਬੀਰ ਸਿੰਘ ਰੋਡੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ।