ਨਾਜਾਇਜ਼ ਹਥਿਆਰਾਂ ਸਣੇ ਤਿੰਨ ਕਾਬੂ, 1 ਪਿਸਟਲ, 2 ਦੇਸੀ ਕੱਟੇ ਤੇ ਕਾਰਤੂਸ ਬਰਾਮਦ

0
1880

ਲੁਧਿਆਣਾ|  ਲੁਧਿਆਣਾ ਪੁਲਿਸ ਵੱਲੋਂ ਚਲਾਏ ਗਏ ਸਪੈਸ਼ਲ ਮੁਹਿੰਮ ਤਹਿਤ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ 3 ਦੋਸ਼ੀਆਂ ਨੂੰ ਨਾਜਾਇਜ਼ ਹਥਿਆਰਾਂ ਅਤੇ 25 ਗ੍ਰਾਮ ਹੈਰੋਇਨ  ਸਮੇਤ ਕਾਬੂ ਕੀਤਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ 3 ਦੋਸ਼ੀਆਂ ਨੂੰ ਨਾਜਾਇਜ਼ ਹਥਿਆਰਾਂ ਅਤੇ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

ਦੋਸ਼ੀਆਂ ਦੀ ਪਛਾਣ ਬੌਬੀ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਮਨੋਹਰ ਨਗਰ, ਦੀਪਕ ਪੁੱਤਰ ਸ਼ੰਕਰ ਨਿਵਾਸੀ ਮੁਰਾਦਪੁਰਾ, ਅਨਮੋਲ ਠਾਕੁਰ ਪੁੱਤਰ ਹਰਭਗਵਾਨ ਨਿਵਾਸੀ ਮਨੋਹਰ ਨਗਰ ਲੁਧਿਆਣਾ ਵਜੋਂ ਹੋਈ ਹੈ।