ਨਵੀਂ ਦਿੱਲੀ, 9 ਦਸੰਬਰ | ਦਿੱਲੀ ਦੇ 40 ਸਕੂਲਾਂ ਨੂੰ ਸੋਮਵਾਰ ਸਵੇਰੇ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ‘ਚ ਮਦਰ ਮੈਰੀ ਸਕੂਲ, ਬ੍ਰਿਟਿਸ਼ ਸਕੂਲ, ਸਲਵਾਨ ਪਬਲਿਕ ਸਕੂਲ, ਕੈਂਬ੍ਰਿਜ ਸਕੂਲ ਸ਼ਾਮਲ ਹਨ। ਸਾਵਧਾਨੀ ਦੇ ਤੌਰ ‘ਤੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੇ ਦੱਸਿਆ ਕਿ ਬੰਬ ਦੀ ਧਮਕੀ ਦੀ ਸੂਚਨਾ ਸਭ ਤੋਂ ਪਹਿਲਾਂ ਡੀਪੀਐਸ ਆਰਕੇ ਪੁਰਮ ਤੋਂ ਸਵੇਰੇ 7.06 ਵਜੇ ਅਤੇ ਜੀਡੀ ਗੋਇਨਕਾ ਪੱਛਮ ਵਿਹਾਰ ਤੋਂ ਸਵੇਰੇ 6.15 ਵਜੇ ਮਿਲੀ। ਇਸ ਤੋਂ ਬਾਅਦ ਪੁਲਿਸ, ਡਾਗ ਸਕੁਐਡ, ਸਰਚਿੰਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਉੱਥੇ ਭੇਜੀਆਂ ਗਈਆਂ। ਹਾਲਾਂਕਿ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਸੀ। ਮੇਲ ਭੇਜਣ ਵਾਲੇ ਨੇ ਬੰਬ ਵਿਸਫੋਟ ਨਾ ਕਰਨ ਦੇ ਬਦਲੇ 30 ਹਜ਼ਾਰ ਅਮਰੀਕੀ ਡਾਲਰ ਮੰਗੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਮਈ 2024 ਵਿਚ ਵੀ 150 ਤੋਂ ਵੱਧ ਸਕੂਲਾਂ ਵਿਚ ਬੰਬ ਧਮਾਕੇ ਦੀਆਂ ਧਮਕੀਆਂ ਨਾਲ ਸਬੰਧਤ ਈਮੇਲਾਂ ਪ੍ਰਾਪਤ ਹੋਈਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਇਹ ਮੇਲ 8 ਦਸੰਬਰ ਨੂੰ ਰਾਤ ਕਰੀਬ 11:38 ਵਜੇ ਕਈ ਸਕੂਲਾਂ ਨੂੰ ਭੇਜਿਆ ਗਿਆ ਸੀ। ਲਿਖਿਆ ਹੈ, ‘ਮੈਂ ਇਮਾਰਤ ਦੇ ਅੰਦਰ ਕਈ ਬੰਬ ਲਗਾਏ ਹਨ। ਬੰਬ ਛੋਟੇ ਅਤੇ ਬਹੁਤ ਚੰਗੀ ਤਰ੍ਹਾਂ ਲੁਕੇ ਹੋਏ ਹਨ। ਇਸ ਨਾਲ ਇਮਾਰਤ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਪਰ ਧਮਾਕਾ ਹੋਣ ‘ਤੇ ਕਈ ਲੋਕ ਜ਼ਖਮੀ ਹੋ ਜਾਣਗੇ। ਤੁਸੀਂ ਲੋਕ ਇਸ ਦੇ ਹੱਕਦਾਰ ਹੋ। ਜੇਕਰ ਮੈਨੂੰ 30 ਹਜ਼ਾਰ ਅਮਰੀਕੀ ਡਾਲਰ ਨਾ ਮਿਲੇ ਤਾਂ ਮੈਂ ਬੰਬ ਵਿਸਫੋਟ ਕਰਾਂਗਾ।