ਜਿਹੜੇ ਕਹਿੰਦੇ ਪੰਜਾਬ ‘ਚ ਨਸ਼ਾ ਨਹੀਂ ਵਿਕਦਾ ਇਹ ਵੀਡੀਓ ਜ਼ਰੂਰ ਵੇਖਣ : ਬਠਿੰਡਾ ‘ਚ ਨਸ਼ੇ ਵਿੱਚ ਮਿਲੇ ਪਤੀ-ਪਤਨੀ; ਪਤੀ ਦੀ ਹਾਲਤ ਗੰਭੀਰ

0
5052

ਬਠਿੰਡਾ | ਸ਼ਹਿਰ ਵਿੱਚ ਚਿੱਟੇ ਦਾ ਤਿੰਨ ਦਿਨਾਂ ਵਿੱਚ ਦੂਜਾ ਮਾਮਲਾ ਸਾਹਮਣੇ ਆਇਆ ਹੈ। ਨਸ਼ਾ ਕਰਕੇ ਸੜਕ ਉੱਤੇ ਪਏ ਪਤੀ-ਪਤਨੀ ਨੂੰ ਸਮਾਜ ਸੇਵੀ ਜੱਥੇਬੰਦੀ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ।

ਸਿਵਿਲ ਹਸਪਤਾਲ ਦੇ ਡਾਕਟਰ ਖੁਸ਼ਦੀਪ ਮੁਤਾਬਿਕ ਪਤੀ ਦੀ ਹਾਲਤ ਗੰਭੀਰ ਹੈ। ਪਤੀ-ਪਤਨੀ ਨੇ ਨਸ਼ਾ ਕੀਤਾ ਸੀ।

ਵੇਖੋ, ਵੀਡੀਓ

ਸਹਾਰਾ ਜਨ ਸੇਵਾ ਦੇ ਵਰਕਰ ਮਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਰਸਰਾਮ ਨਗਰ ਵਿਚ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਡਿੱਗਿਆ ਪਿਆ ਹੈ। ਅਸੀਂ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾ ਦਿੱਤਾ ਹੈ।

ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਉਸ ਨੇ ਨਸ਼ਾ ਕੀਤਾ ਹੋਇਆ ਅਤੇ ਉਸਦੀ ਪਤਨੀ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕੀਤਾ ਹੈ ਜੋ ਕਿ ਆਰਕੈਸਟਰਾ ਦਾ ਕੰਮ ਕਰਦੀ ਹੈ ਔਰਤ ਦਾ ਕਹਿਣਾ ਹੈ ਕਿ ਬਠਿੰਡਾ ਵਿੱਚ ਸ਼ਰੇਆਮ ਹੀ ਨਸ਼ਾ ਵਿਕਦਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)