ਮੈਰਿਜ ਬਿਊਰੋ ਰਾਹੀਂ ਵਿਆਹ ਕਰਵਾਉਣ ਵਾਲੇ ਸਾਵਧਾਨ ! ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਲਾੜੀ ਕਰ ਗਈ ਵੱਡਾ ਕਾਂਡ

0
774

ਪਟਿਆਲਾ, 5 ਅਕਤੂਬਰ | ਇਥੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਪਰਿਵਾਰ ਨੇ ਆਪਣੇ ਲੜਕੇ ਦਾ ਵਿਆਹ ਮੈਰਿਜ ਬਿਊਰੋ ਰਾਹੀਂ ਕਰਵਾਇਆ ਸੀ ਪਰ ਹੁਣ ਲਾੜੀ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਮਿਲ ਕੇ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ।

ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲੜਕੇ ਦੇ ਪਰਿਵਾਰਕ ਮੈਂਬਰ ਕੈਮਰੇ ਦੇ ਸਾਹਮਣੇ ਰੋਂਦੇ ਹੋਏ ਨਜ਼ਰ ਆਏ ਤੇ ਕਿਹਾ ਕਿ ਮੈਰਿਜ ਬਿਊਰੋ ਨੇ ਉਨ੍ਹਾਂ ਨੂੰ ਲੁੱਟ ਲਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)